ਘਰ ਅੰਧ ਵਿਸ਼ਵਾਸ 27-12-2008 ਸੰਪਰਕ
ਅੰਧ ਵਿਸ਼ਵਾਸ 27-12-2008
ਅੰਧ ਵਿਸ਼ਵਾਸ ਇਕ ਅਜਿਹਾ ਰੋਗ ਹੈ ਜੋ ਸਾਨੂੰ ਸ਼ਾਇਦ ਚੰਗਾ ਲਗਦਾ ਹੈ ਇਸ ਲਈ ਅਸੀ ਇਸ ਦਾ ਨਾਂ ਹੀ ਵਿਰੋਧ ਕਰਦੇ ਹਾਂ ਅਤੇ ਨਾਂ ਹੀ ਇਸ ਨੁੰ ਛੱਡਣ ਦਾ ਕੋਈ ਯਤਨ ਕਰਦੇ ਹਾਂ... ਉਲਟਾ ਅਖੋਤੀ ਬਾਬਿਆਂ ਦੇ ਡੇਰੇਆਂ ਤੇ ਮੱਥੇ ਟੇਕ ਟੇਕ ਕੇ ਅਸੀ ਇਸ ਨੁੰ ਪੱਕਾ ਕਰ ਦਿੰਦੇ ਹਾਂ... ਬੜੇ ਅਵਸੋਸ ਦੀ ਗੱਲ ਹੈ
ਪੰਜਾਬੀ ਟਾਇਪਿਂਗ ਵਾਸਤੇ ਮਦਦ:

ਪਾਠਕਾ ਦੇ ਵਿਚਾਰ.....।

ਟੀ. ਵੀ. ਅਤੇ ਅਖ਼ਬਾਰਾਂ ਵਿੱਚ ਛਾਇਆ ਤਾਂਤਰਿਕਾਂ ਦਾ ਮੱਕੜੀ ਜਾਲ
ਰੋਜ਼ੀ ਸਿੰਘ
          ਸਾਡਾ ਦੇਸ਼ ਬਹੁਤ ਵਰੇ ਤੱਕ ਪਹਿਲਾਂ ਮੁਗਲਾਂ ਅਤੇ ਬਾਅਦ ਵਿੱਚ ਹਿੰਦੁਤਵ ਦੇ ਪ੍ਰਭਾਵ ਹੇਠ ਰਿਹਾ ਹੈ। ਅਤੇ ਇਹਨਾ ਦੋਹਵਾਂ ਤਬਕਿਆਂ ਵਿੱਚ ਧਾਗਾ ਤਵੀਤ, ਅਤੇ ਹਿੰਦੁਵਾਦ ਦੀ ਬਹੁਤਾਤ ਕਾਰਨ ਦੇਸ਼ ਵਾਸੀਆਂ ਦੀ ਮਨਸਿਕ ਸਥਿਤੀ ਤੇ ਇਸਦਾ ਬਹੁਤ ਡੁੰਘਾ ਪ੍ਰਭਾਵ ਹੈ। ਕਈ ਦਹਾਕੇ ਪਹਿਲਾ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਵਿੱਚ ਬ੍ਰਾਹਮਣ ਅਤੇ ਪ੍ਰੋਹਿਤ ਪੁਜਣ ਦੀ ਪ੍ਰਰੰਪਰਾ ਸੀ, ਜੋ ਕਿ ਬਹੁਤ ਸਾਰੇ ਇਲਾਕਿਆਂ ਵਿੱਚ ਹਾਲੇ ਵੀ ਕਾਇਮ ਹੈ। ਇਸ ਨੁੰ ਸਰਾਦ ਪੁਜਣ ਵੀ ਕਹਿੰਦੇ ਹਨ। ਇਸ ਸਭ ਦੇ ਚੱਲਦੇ ਪੰਜਾਬ ਦੇ ਨਾਲ ਨਾਲ ਦੇਸ਼ ਦੇ ਹੋਰ ਖੇਤਰਾ ਵਿੱਚ ਵੱਸਦੇ ਬਹੁਤ ਸਾਰੇ ਸਿੱਖ ਵੀ ਇਸ ਪ੍ਰਰੰਪਰਾ ਵਿੱਚ ਵਿਸ਼ਵਾਸ ਰੱਖਣ ਲੱਗ ਪਏ। ਪਰ ਕੁਝ ਲੋਭੀ.......ਪੂਰਾ ਲੇਖ ਪੜਨ ਵਾਸਤੇ


ਗਿਰਝਾਂ
ਹਰਮਿੰਦਰ ਬਣਵੈਤ (ਯੂ.ਕੇ)

ਸੁਣਿਆ ਸੀ ਕਿ ਦੇਸ਼ ਮੇਰੇ ਵਿਚ ਹੁਣ ਗਿਰਝਾਂ ਨਹੀਂ ਰਹੀਆਂ
ਇੰਝ ਉੜੀਆਂ ਕਿ ਪਸ਼ੂ ਮਰਨ ‘ਤੇ ਫਿਰ ਅਰਸ਼ੋਂ ਨਾਂ ਲਹੀਆਂ
ਗਿਆ ਜਦੋਂ ਸਰਕਾਰੀ ਦਫ਼ਤਰ, ਠਾਣੇ ਫਿਰ ਤਹਿਸੀਲੇ
ਮੈਂ ਵੇਖਿਆ ਗਿਰਝਾਂ ਆ ਕੇ ੳਥੇ ਸਨ ਬਹਿ ਗਈਆਂ !

ਬਰਾਜਮਾਨ ਸਨ ਇਕ ਬਾਬਾ ਜੀ ਖੱਲ ਸ਼ੇਰ ਦੀ ਉੱਤੇ
ਸ਼ਾਇਦ ਕਰਦੇ ਸਨ ਸਿਮਰਨ ਪਰ ਮੈਂ ਸਮਝਿਆ ਸੁੱਤੇ
ਚਰਨ ਸਪਰਸ਼ ਕਰਨ ‘ਤੇ ਬੋਲੇ “ਕੰਬਲ ਲੈ ਕੇ ਆਵੀਂ
ਬੜੀ ਠੰਡ ਲਗਦੀ ਹੈ ਮੈਨੂੰ ਇਸ ਸਰਦੀ ਦੀ ਰੁੱਤੇ”!

ਪੂਰੀ ਕਵਿਤਾ ਪੜਨ ਵਾਸਤੇ

ਖੋਤਾ
ਹਰਮਿੰਦਰ ਬਣਵੈਤ (ਯੂ.ਕੇ)

ਮੇਰੇ ਦੋ ਵੱਡੇ ਵੱਡੇ ਕੰਨ ਨਹੀਂ ਚਾਰ ਟੰਗਾਂ
ਤੇ ਪੂਛਲ ਵੀ ਨਹੀਂ
ਫਿਰ ਵੀ ਮੈਂਨੂੰ ਵਹਿਮ ਜਿਹਾ ਰਹਿੰਦੱੈ
ਕਿ ਕਿਧਰੇ ਮੈਂ ਖੋਤਾ ਤੇ ਨਹੀਂ?!!!

ਮੈਨੂੰ ਨਿੱਕੇ ਹੁੰਦੇ ਨੂੰ
ਜਦੋਂ ਭਾਰਾ ਬਸਤਾ ਚੁੱਕੀ
ਮੈਂ ਸਕੂਲੋਂ ਮੁੜਦਾ ਸਾਂ ਬਾਪੂ ਜੀ
ਕਈ ਵਾਰ ਕਿਹਾ ਕਰਦੇ ਸੀ 
ਪੂਰੀ ਕਵਿਤਾ ਪੜਨ ਵਾਸਤੇ

ਪੜਿਆ-ਲਿਖਿਆ ਤਬਕਾ ਬਨਾਮ ਅੰਧਵਿਸ਼ਵਾਸ
ਨਿਸ਼ਾਨ ਰਾਠੌਰ
        ਭਾਰਤੀ ਸਮਾਜ ਵਿਚ ਫ਼ੈਲੇ ਅੰਧਵਿਸ਼ਵਾਸਾਂ ਦੀ ਗੱਲ ਕਰਦਿਆਂ 3 ਨਿੱਕੀਆਂ-ਨਿੱਕੀਆਂ ਕਹਾਣੀਆਂ ਮੇਰੇ ਜਿਹਨ ਵਿਚ ਆ ਰਹੀਆਂ ਹਨ ਪਹਿਲਾਂ ਇਹ ਆਪਣੇ ਪਾਠਕਾਂ ਨਾਲ ਸਾਂਝੀਆਂ ਕਰਨਾ ਜ਼ਰੂਰੀ ਸਮਝਦਾ ਹਾਂ ਬਾਕੀ ਲੇਖ ਬਾਰੇ ਬਾਅਦ ਵਿਚ ਵਿਚਾਰ-ਚਰਚਾ ਕਰਾਂਗਾ। ਪਹਿਲੀ ਕਹਾਣੀ ਮੇਰੇ ਦਾਦਾ ਜੀ ਸ੍ਰ: ਸ਼ਬੇਗ ਸਿੰਘ ਨੇ ਮੈਨੂੰ ਤਕਰੀਬਨ 20 ਕੂ ਸਾਲ ਪਹਿਲਾਂ ਸੁਣਾਈ ਸੀ ਜਦੋਂ ਮੈਂ 9 ਸਾਲ ਦਾ ਸਾਂ ਤੇ ਚੋਥੀ ਜਮਾਤ ਵਿਚ ਪਿੰਡ ਦੇ ਸਕੂਲ ਵਿਚ ਹੀ ਪੜਦਾ ਸੀ। ਬਾਪੂ ਜੀ ਨੇ ਦੱਸਿਆ ਕਿ ਨਾਲ ਦੇ ਪਿੰਡ ਸਿੰਘਪੁਰਾ ਦੇ ਸਰਪੰਚ ਗੁਰਨਾਮ ਸਿੰਘ ਦੇ ਬਾਪੂ ਦੇ ਰੋਟੀ ਖਾਣ ਤੋਂ ਬਾਅਦ ਦੰਦਾਂ ਵਿਚ ਦਰਦ ਹੋਣ ਲੱਗ ਜਾਇਆ ਕਰੇ। ਇਸ ਲਈ ਉਹ ਹਰ ਰੋਜ ਰੋਟੀ ਖਾਣ ਤੋਂ ਬਾਅਦ ਆਪਣੀ ਨੂੰਹ ਤੋਂ ਝਾੜੂ ਦੇ (ਡੱਕੇ) ਤੀਲੇ ਦੀ ਮੰਗ ਕਰਿਆ ਕਰੇ। ਬਾਪੂ ਦੀ ਨੂੰਹ ਰੋਟੀ ਤੋਂ ਬਾਅਦ ਦੂਜੀ ਵਾਰ ਤੀਲਾ ਦੇਣ ਜਾਇਆ ਕਰੇ। ਇਸ ਤਰ੍ਹਾਂ ਕਈ ਦਿਨ ਬੀਤ ਗਏ ਤੇ ਨੂੰਹ ਨੇ ਥਾਲੀ ਦੇ ਵਿਚ ਰੋਟੀ ਦੇ ਨਾਲ ਹੀ ਇੱਕ ਤੀਲਾ ਰੱਖਣਾ ਸ਼ੁਰੂ ਕਰ ਦਿੱਤਾ। ਹੁਣ ਬਾਪੂ ਜੀ ਰੋਟੀ ਖਾ ਕੇ ਤੀਲੇ ਨਾਲ ਆਪਣੇ ਦੰਦ ਸਾਫ਼ ਕਰ ਲਿਆ ਕਰੇ। ਕਈ ਸਾਲ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਇੱਕ ਦਿਨ ਬਾਪੂ ਜੀ ਚਲਾਣਾ ਕਰ ਗਏ। ਬਾਪੂ ਦੀ ਮੌਤ ਤੋਂ ਬਾਅਦ ਵੀ ਨੂੰਹ ਨੇ ਘਰ ਵਿਚ ਸਭ ਤੋਂ ਵੱਡੇ ਵਿਅਕਤੀ (ਆਪਣੇ ਪਤੀ) ਦੀ ਥਾਲੀ ਵਿਚ ਤੀਲਾ...ਪੂਰਾ ਲੇਖ ਪੜਨ ਵਾਸਤੇ

ਪਿਛਲਾ    ਉਪਰ

© sanjhamarg.com