ਘਰ ਦਹੇਜ ਪ੍ਰਥਾ 19-3-2009 ਸੰਪਰਕ
ਦਹੇਜ ਪ੍ਰਥਾ 19-3-2009
ਹਰ ਸਾਲ ਅਣਗਿਣਤ ਔਰਤਾਂ ਦਹੇਜ ਪ੍ਰਥਾ ਦੀ ਚੱਕੀ ਵਿਚ ਪਿਸ ਰਹੀਆਂ ਹਨ ਅਜ ਕਲ ਦੇ ਪੜੇਲਿਖੇ ਸਮਝਦਾਰ ਅਤੇ ਵਿਗਿਆਨਿਕ ਯੁਗ ਦੇ ਵਿਚ ਵੀ ਲੋਕ ਇਸ ਸ਼ਰਮਨਾਕ ਹਰਕਤ ਦੇ ਭਾਗੀਦਾਰ ਹਨ ...?:-(

ਪੰਜਾਬੀ ਟਾਇਪਿਂਗ ਵਾਸਤੇ ਮਦਦ

ਪਾਠਕਾ ਦੇ ਵਿਚਾਰ.....।

ਸਿ਼ਵਚਰਨ ਜੱਗੀ ਕੁੱਸਾ
         ਇਕ ਗੱਲ ਮੈਂ ਇੱਥੇ ਦਾਅਵੇ ਨਾਲ਼ ਕਹਾਂਗਾ ਕਿ ਜੋ ਅੱਜ ਅਸੀਂ "ਭਰੂਣ ਹੱਤਿਆ - ਭਰੂਣ ਹੱਤਿਆ" ਦਾ ਰੌਲ਼ਾ ਪਾ ਰਹੇ ਹਾਂ। ਜਿੰਨਾਂ ਚਿਰ ਇਸ ਦਾਜ ਦਾ ਕੋਬਰਾ ਸੱਪ ਸਾਡੇ ਸਮਾਜ ਵਿਚ ਹੇਲ੍ਹੀਆਂ ਦਿੰਦਾ ਫਿ਼ਰਦਾ ਹੈ, ਇਸ ਭਰੂਣ ਹੱਤਿਆ ਨੂੰ ਅਸੀਂ ਕਦੇ ਵੀ ਰੋਕ ਨਹੀਂ ਸਕਾਂਗੇ! ਬਿਮਾਰੀ ਦੀ ਜੜ੍ਹ ਨੂੰ ਹੱਥ ਪਾ ਕੇ ਉਸ ਨੂੰ ਧੁਰੋਂ ਖਤਮ ਕੀਤਾ ਜਾ ਸਕਦਾ ਹੈ, ਨਹੀਂ ਚੀਸਾਂ ਦੀਆਂ ਗੋਲ਼ੀਆਂ ਕਿੰਨਾਂ ਕੁ ਚਿਰ ਦਰਦ ਨੂੰ ਦਬਾਉਂਦੀਆਂ ਰਹਿਣਗੀਆਂ? ਯਾਦ ਰੱਖੋ, ਰੋਗ ਦਿਨੋਂ ਦਿਨ ਅਸਾਧ ਬਣਦਾ ਜਾਵੇਗਾ! ਪਵਿੱਤਰ ਗੁਰਬਾਣੀ ਫ਼ੁਰਮਾਉਂਦੀ ਹੈ, "ਰੋਗੁ ਦਾਰੂ ਦੋਵੈ ਬੁਝੈ ਤਾ ਵੈਦੁ ਸੁਜਾਣੁ।।" ਜੋ ਵੈਦ ਰੋਗ ਵੀ ਬੁੱਝ ਲਵੇ ਅਤੇ ਦਾਰੂ ਵੀ, ਉਹ ਹੀ ਸਿਆਣਾ ਵੈਦ ਹੁੰਦਾ ਹੈ! ਜੇ ਅਸੀਂ ਕੁੱਤੇ ਦੇ ਡੰਡਾ ਮਾਰਦੇ ਹਾਂ ਤਾਂ ਉਹ ਡੰਡੇ ਨੂੰ ਮੂੰਹ ਪਾਉਂਦਾ ਹੈ ਕਿ ਮੇਰੇ ਆਹ ਵੱਜਦਾ ਹੈ! ਪਰ ਜੇ ਸਿ਼ਕਾਰੀ ਬੰਦੂਕ ਨਾਲ਼ ਸ਼ੇਰ ਨੂੰ ਗੋਲ਼ੀ ਮਾਰਦਾ ਹੈ ਤਾਂ ਸ਼ੇਰ ਬੰਦੂਕ ਨੂੰ ਮੂੰਹ ਨਹੀਂ ਪਾਉਂਦਾ, ਉਹ ਸਿ਼ਕਾਰੀ ਦੇ ਗਲ਼ ਨੂੰ ਚਿੰਬੜਦਾ ਹੈ ਕਿ ਮੇਰੇ ਆਹ ਮਾਰਦਾ ਹੈ! ਸੋ ਸਾਨੂੰ ਭਰੂਣ ਹੱਤਿਆ ਦੇ ਅਸਲ ਰੋਗ ਦੀ ਜੜ੍ਹ ਨੂੰ ਪਹਿਚਾਣ ਕੇ ਉਸ ਨੂੰ ਜੜ੍ਹੋਂ ਉਖਾੜਨਾ ਹੋਵੇਗਾ। ਤਾਂ ਅਗਲਾ ਕੰਮ ਆਪਣੇ ਆਪ ਰਾਸ ਆ ਜਾਵੇਗਾ!....
ਪੁਰਾ ਲੇਖ ਪੜਣ ਲਈ ਕਲਿੱਕ ਕਰੋ

ਪਿਛਲਾ    ਉਪਰ

© sanjhamarg.com