ਘਰ ਧਾਰਮਿਕ ਝਗੜੇ 24-1-2009 ਸੰਪਰਕ
ਧਾਰਮਿਕ ਝਗੜੇ 24-1-2009
ਸਾਰੇ ਹੀ ਦੀਵਾਨੇ ਹਨ ਪਰਮਾਤਮਾ ਦੇ ਨਾਮ ਦੇ ਫਿਰ ਕਿਉ ਇਹ ਝਗੜੇ ਹਨ ਰਹੀਮ ਅਤੇ ਰਾਮ ਦੇ ਆਖੀਰ ਇਹਨਾਂ ਧਾਰਮਿਕ ਝਗੜਿਆਂ ਦਾ ਕਾਰਨ ਕੀ ਹੈ ਅਤੇ ਇਹਨਾਂ ਦਾ ਦੋਸ਼ੀ ਕੋਣ ਹੈ.......?

ਪਾਠਕਾ ਦੇ ਵਿਚਾਰ.....।

ਗੱਲ ਕਰਾਂ ਮੈਂ ਕਿਸਦੀ...?
ਹਰਮਿੰਦਰ ਬਣਵੈਤ (ਯੂ.ਕੇ)

ਗੱਲ ਕਰਾਂ ਮੈਂ ਕਿਸਦੀ ਬੀਬਾ
ਗੱਲ ਕਰਾਂ ਮੈਂ ਕਿਸਦੀ?
ੳਹੀੳ ਮੈਨੂੰ ਖਾਣ ਨੂੰ ਆਵੇ
ਛੇੜ ਲਵਾਂ ਮੈਂ ਜਿਸਦੀ 
ਦੁੱਖ ਮੇਰਾ ਜਿੳਂ ਇਕ ਰਸੌਲੀ
ਨਾਂ ਘਟਦੀ, ਨਾਂ ਫਿਸਦੀ
ਸਿਖਰ ਦੁਪਹਿਰਾ, ਧੁੱਪ ਕੜਕਵੀਂ
ਛਾਂ ਕਿਧਰੇ ਨਾਂ ਦਿਸਦੀ ।
ਕਿਸਨੂੰ ਆਖਾਂ ਮੰਦਾ ਬੀਬਾ
ਕਿਸਨੂੰ ਆਖਾਂ ਮੰਦਾ?
ਜ਼ਾਤ, ਮਜ਼੍ਹਬ ਦਾ ਗਲ ਅਪਣੇ ਵਿਚ
ਅਸਾਂ ਪਾ ਲਿਆ ਫੰਦਾ
ਦਿਨ ਦੀਵੀਂ ਹੁਣ ਲੋਕੀਂ ਕਰਦੇ
ਅੱਗ ਲਾਉਣ ਦਾ ਧੰਦਾ 
ਰੱਬ ਨੂੰ ਲੱਭਦਾ ਲੱਭਦਾ ਵੇਖੋ
“ਕਾਫ਼ਰ ਹੋ ਗਿਆ ਬੰਦਾ” ।
ਪੂਰੀ ਕਵਿਤਾ ਪੜਨ ਵਾਸਤੇ

ਧਾਰਮਿਕ ਝਗੜੇ
ਨਿਸ਼ਾਨ ਸਿੰਘ
         ਅੱਜ ਭਾਰਤ ਦੇਸ਼ ਨੂੰ ਜੇਕਰ ਕੋਈ ਖਤਰਾ ਹੈ ਤਾਂ ਉਹ ਇਹ ਹੈ ਕਿ ਭਾਰਤ ਵਾਸੀਆਂ ਦੇ ਮਨਾਂ ਵਿੱਚ ਆਪਣੇ ਧਰਮ ਤੋਂ ਬਿਨਾਂ ਦੂਜੇ ਧਰਮ ਲਈ ਨਫਰਤ ਦੀ ਭਾਵਨਾ ਪੈਦਾ ਹੋ ਗਈ ਹੈ। ਲੋਕ ਦੂਜੇ ਧਰਮ ਬਾਰੇ ਚੰਗੇ ਵਿਚਾਰ ਨਹੀਂ ਰੱਖਦੇ ਇਸ ਲਈ ਹਰ ਰੋਜ਼ ਕਿਸੇ ਨ ਕਿਸੇ ਥਾਂ ਤੇ ਧਾਰਮਿਕ ਦੰਗੇ-ਫਸਾਦ ਦੇਖਣ-ਸੁਨਣ ਨੂੰ ਮਿਲ ਜਾਂਦੇ ਹਨ। ਇਸ ਲਈ ਆਧੁਨਿਕ ਸਮੇਂ ਵਿੱਚ ਲੋੜ ਹੈ ਕਿ ਅਸੀਂ ਜਿਸ ਤਰ੍ਹਾਂ ਆਪਣੇ ਧਰਮ ਦਾ ਸਤਿਕਾਰ ਕਰਦੇ ਹਾਂ ਉਸੇ ਤਰ੍ਹਾਂ ਦੂਜੇ ਧਰਮਾਂ ਬਾਰੇ ਵੀ ਚੰਗੇ ਵਿਚਾਰ ਸਾਡੇ ਮਨਾਂ ਅੰਦਰ ਪੈਦਾ ਹੋਣੇ ਚਾਹੀਦੇ ਹਨ। ਇਸ ਨਾਲ ਧਾਰਮਿਕ ਝਗੜੇ ਨਹੀਂ ਹੋਣਗੇ ਅਤੇ ਦੇਸ਼ ਅੰਦਰ ਅਮਨ ਚੈਨ ਵਾਲਾ ਮਾਹੌਲ ਪੈਦਾ ਹੋਵੇਗਾ। .....ਪੂਰਾ ਲੇਖ ਪੜਨ ਵਾਸਤੇ


ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ.....!
ਰੋਜ਼ੀ ਸਿੰਘ
                 ਗੁਰੂ ਘਰ ਮੱਥਾ ਟੇਕਣ ਤੋਂ ਬਾਅਦ ਅਜੈਬ ਘਰ ਦੇ ਦਰਸ਼ਨ ਵੀ ਨਸੀਬ ਹੋਏ। ਮਹਾਨ ਸੰਤਾਂ ਮਹਾਂ ਪੁਰਸ਼ਾਂ, ਯੋਧਿਆਂ, ਮਹਾਂ ਬਲੀਆਂ, ਤਪੀਆਂ ਦੀਆਂ ਤਸਵੀਰਾਂ ਵੇਖ ਕੇ ਰੂਹ ਅੰਦਰ ਤੱਕ ਹਿਲ ਗਈ। ਇਹ ਉਹ ਮਹਾਨ ਸ਼ਖਸ਼ੀਅਤਾਂ ਸਨ ਜਿਨ੍ਹਾਂ ਨੇ ਆਪਣੇ ਲਈ ਨਹੀਂ ਸਗੋਂ ਦੇਸ, ਕੌਮ ਅਤੇ ਇਨਸਾਨੀਅਤ ਲਈ ਆਪਣਾ ਆਪ ਵਾਰ ਦਿੱਤਾ। ਅਜੈਬ ਘਰ ਦੇਖਣ ਤੋਂ ਬਾਅਦ ਜੱਲਿਆਂ ਵਾਲਾ ਬਾਗ ਵੀ ਵੇਖਿਆ ਜਿਥੇ ਹਾਲੇ ਤੱਕ ਵੀ ਉਹਨਾ ਕਾਲੇ ਦਿਨਾਂ ਦੇ ਨਿਸਾਨ ਬਾਕੀ ਨੇ, ਜੋ ਨਿਰਦੋਸ਼ ਲੋਕਾਂ ਦੀਆਂ ਛਾਤੀਆਂ ’ਤੇ ਓਸ ਵੇਲੇ ਦੀ ਹਕੂਮਤ ਦੇ ਆਲੰਬਰਦਾਰਾਂ ਨੇ ਦਾਗ ਦਿੱਤੇ। ਕੀ ਕਸੂਰ ਸਹ, ਇਹਨਾਂ ਲੋਕਾਂ ਦਾ ? ਬਸ ਏਨਾ ਕੇ ਉਹ ਜੀਣਾ ਚਾਹੁੰਦੇ ਸੀ ਆਪਣਹ ਮਰਜੀ ਨਾਲ ! ਪਰ......!! ਉਹਨਾਂ ਦੀਆਂ ਕੁਰਬਾਨੀਆਂ ਤਾਂ ਕੰਮ ਆ ਗਈਆਂ ’ਤੇ ਦੇਸ਼/ਦੁਨੀਆ ਤੋਂ ਪਾਪ ਦਾ ਨਾਸ ਹੋ ਗਿਆ ਲੋਕ ਅਰਾਮਦਾਇਕ ਜਿੰਦਗੀ ਜਿਉਂਣ ਲੱਗੇ। ਪਰ ਪਿਛਲੇ ਕਈ ਦਹਾਕਿਆਂ ਤੋ ਇਕ ਤੋਂ ਬਾਅਦ ਇਕ ਦੇਸ਼ ਦੇ ਲੋਕਾਂ ਨੇ ਖੌਰੇ ਕਿਨੇ ਕੁ ਸੰਤਾਪ ਆਪਣੇ ਨੰਗੇ ਪਿੰਡਿਆਂ ’ਤੇ ਹੰਡਾਏ ਨੇ। ਕਦੇ 47, ਕਦੀ 65, ਕਦੀ 84 ਕਦੀ ਗੁਜਰਾਤ ਕਦੀ ਪੰਜਾਬ, ਕਦੀ ਦਿੱਲੀ, ਤੇ ਪਤਾ ਨਹੀ ਹੋਰ ਕਿਨੇ ਜਿਹੜੇ ਯਾਦ ਕਰਦਿਆਂ ਰੂਹ ਕੰਬ ਜਾਂਦੀ ਏ। ......ਪੂਰਾ ਲੇਖ ਪੜਨ ਵਾਸਤੇ


ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਕਿਉ ਕਹਿਏ ਜੇ ਉਸਦੀ ਇਕ ਵੀ ਨਾ ਮੰਨੀਏ
ਸਨਿੰਦਰ ਸਿੰਘ
                 ਕੁਝ ਸਮਾਂ ਪਿਹਲਾਂ 300 ਸਾਲਾਂ ਦਿਵਸ ਮਨਾਇਆ, ਭਾਰੀ ਗਿਣਤੀ ਵਿੱਚ ਲੋਕ (ਮਾਫ਼ ਕਰਨਾ ਸੰਗਤ) ਹਜੂਰ ਸਾਹਿਬ ਵਿਖੇ ਪੁਜੀ, ਗੁਰੂ ਗੋਬਿੰਦ ਸਿੰਘ ਜੀ ਨੇ 300 ਸਾਲ ਪਹਿਲਾਂ ਸਿਖਾ ਨੂੰ ਇਹ ਹੁਕਮ ਦਿੱਤਾ ਸੀ ਕੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਹੈ ਇਸ ਦੇ ਲੜ ਲਗ ਕੇ ਤੁਸੀ ਪਰਮ ਪਿਤਾ ਪ੍ਰਮੇਸ਼ਵਰ ਨੂੰ ਪਾ ਸਕਦੇ ਹੋ
ਪਰ 300 ਸਾਲ ਦੇ ਵਿੱਚ ਕੀ ਦੁਨੀਆਂ ਗੁਰੂ ਗ੍ਰੰਥ ਸਾਹਿਬ ਜੀ ਦਾ ਲੜ ਫੜ ਸਕੀ..! .....ਪੂਰਾ ਲੇਖ ਪੜਨ ਵਾਸਤੇ

© sanjhamarg.com