ਘਰ ਅਰਦਾਸ ਸੰਪਰਕ

ਹਰਮਿੰਦਰ ਬਣਵੈਤ (ਯੂ.ਕੇ)


ਹੇ ਅੰਨਦਾਤ
ਹੇ ਵਾਹਿਗੁਰੂ

ਤੂੰ ਸਿਰਜੇ
ਸੂਰਜ, ਚੰਨ, ਧਰਤੀ
ਤੂੰ ਸਿਰਜੇ
ਵਣ, ਮਾਨਵ ਤੇ ਪਸ਼ੂ ।

ਹੇ ਅੰਨਦਾਤਾ
ਹੇ ਵਾਹਿਗੁਰੂ ।

ਹੇ ਸਰਬਵਿਆਪਕ
ਦੁੱਖਭੰਜਨ
ਪੀੜਾ ਹਰ ਜੀਵ ਦੀ 
ਹਰ ਲੈ ਤੂ ।

ਹੇ ਅੰਨਦਾਤਾ
ਹੇ ਵਾਹਿਗੁਰੂ ।

ਤੇਰੇ ਨਾਂ ‘ਤੇ ਜ਼ੁਲਮ
ਤੇਰੇ ਨਾਂ ‘ਤੇ ਜਬਰ
ਤੇਰੇ ਨਾਂ ‘ਤੇ ਹੈ ਵਗਦਾ
ਰੋਜ਼ ਲਹੂ ।

ਹੇ ਅੰਨਦਾਤਾ
ਹੇ ਵਾਹਿਗੁਰੂ ।

ਕਹਿਰਾਂ ਦੀ ਤਪਸ਼
ਅਤੇ ਅੰਧਕਾਰ
ਇਹ ਜਗਤ ਜਲੰਦਾ
ਠਾਰ ਪ੍ਰਭੂ ।

ਹੇ ਅੰਨਦਾਤਾ
ਹੇ ਵਾਹਿਗੁਰੂ ।

SocialTwist Tell-a-Friend

ਹਰਮਿੰਦਰ ਬਣਵੈਤ (ਯੂ.ਕੇ)

ਉਪਰ

© sanjhamarg.com