ਘਰ ਧਾਰਮਿਕ ਝਗੜੇ ਸੰਪਰਕ

ਨਿਸ਼ਾਨ ਸਿੰਘ


             ਅੱਜ ਭਾਰਤ ਦੇਸ਼ ਨੂੰ ਜੇਕਰ ਕੋਈ ਖਤਰਾ ਹੈ ਤਾਂ ਉਹ ਇਹ ਹੈ ਕਿ ਭਾਰਤ ਵਾਸੀਆਂ ਦੇ ਮਨਾਂ ਵਿੱਚ ਆਪਣੇ ਧਰਮ ਤੋਂ ਬਿਨਾਂ ਦੂਜੇ ਧਰਮ ਲਈ ਨਫਰਤ ਦੀ ਭਾਵਨਾ ਪੈਦਾ ਹੋ ਗਈ ਹੈ। ਲੋਕ ਦੂਜੇ ਧਰਮ ਬਾਰੇ ਚੰਗੇ ਵਿਚਾਰ ਨਹੀਂ ਰੱਖਦੇ ਇਸ ਲਈ ਹਰ ਰੋਜ਼ ਕਿਸੇ ਨ ਕਿਸੇ ਥਾਂ ਤੇ ਧਾਰਮਿਕ ਦੰਗੇ-ਫਸਾਦ ਦੇਖਣ-ਸੁਨਣ ਨੂੰ ਮਿਲ ਜਾਂਦੇ ਹਨ। ਇਸ ਲਈ ਆਧੁਨਿਕ ਸਮੇਂ ਵਿੱਚ ਲੋੜ ਹੈ ਕਿ ਅਸੀਂ ਜਿਸ ਤਰ੍ਹਾਂ ਆਪਣੇ ਧਰਮ ਦਾ ਸਤਿਕਾਰ ਕਰਦੇ ਹਾਂ ਉਸੇ ਤਰ੍ਹਾਂ ਦੂਜੇ ਧਰਮਾਂ ਬਾਰੇ ਵੀ ਚੰਗੇ ਵਿਚਾਰ ਸਾਡੇ ਮਨਾਂ ਅੰਦਰ ਪੈਦਾ ਹੋਣੇ ਚਾਹੀਦੇ ਹਨ। ਇਸ ਨਾਲ ਧਾਰਮਿਕ ਝਗੜੇ ਨਹੀਂ ਹੋਣਗੇ ਅਤੇ ਦੇਸ਼ ਅੰਦਰ ਅਮਨ ਚੈਨ ਵਾਲਾ ਮਾਹੌਲ ਪੈਦਾ ਹੋਵੇਗਾ।

             ਭਾਰਤੀ ਰਾਜਨੀਤੀ ਵੀ ਧਾਰਮਿਕ ਝਗੜੇ ਪੈਦਾ ਕਰਨ ਵਿੱਚ ਮੌਹਰੀ ਭੂਮਿਕਾ ਅਦਾ ਕਰਦੀ ਹੈ ਕਿਉਂਕਿ ਲੀਡਰਾਂ ਨੂੰ ਤਾਂ ਕੇਵਲ ਕੁਰਸੀ ਦਾ ਮੌਹ ਹੁੰਦਾ ਹੈ ਉਹਨਾਂ ਦਾ ਨਾ ਕੋਈ ਧਰਮ ਹੁੰਦਾ ਹੈ ਅਤੇ ਨਾ ਈਮਾਨ। ਅਜਿਹੇ ਲੋਕ ਜਨਤਾ ਨੂੰ ਆਪਸ ਵਿੱਚ ਲੜਵਾ ਕੇ ਕੁਰਸੀ ਤੇ ਕਾਬਜ ਹੋਣਾ ਚਾਹੁੰਦੇ ਹਨ। ਇਸ ਲਈ ਲੋਕਾਂ ਨੂੰ ਜਾਗਰੂਕ ਹੋਣਾ ਪਵੇਗਾ ਤਾਂ ਕਿ ਭਾਰਤ ਵਿੱਚ ਧਾਰਮਿਕ ਝਗੜਿਆਂ ਦੇ ਕਲੰਕ ਨੂੰ ਪੈਦਾ ਹੀ ਨਾ ਹੋਣ ਦਿੱਤਾ ਜਾਵੇ, ਜਿਸ ਨਾਲ ਭਾਰਤ ਵਾਸੀ ਅਮਨ ਚੈਨ ਨਾਲ ਜੀਵਨ ਬਤੀਤ ਕਰ ਸਕਣ।

SocialTwist Tell-a-Friend

ਨਿਸ਼ਾਨ ਸਿੰਘ

ਉਪਰ

© sanjhamarg.com   free counter