ਘਰ ਗ਼ਜਲ ਸੰਪਰਕ

ਨਿਸ਼ਾਨ ਸਿੰਘ


ਜ਼ਿੰਦਗੀ ਗੁਜ਼ਾਰੀ ਬੇ-ਸਹਾਰਿਆਂ ਦੇ ਵਾਂਗ,
ਪਾਣੀ ਵਿੱਚ ਬੁੱਝੇ ਹੋਏ ਅੰਗਆਰਿਆਂ ਦੇ ਵਾਂਗ,
ਗ਼ੈਰ ਨਾਲ ਤੁਰ ਗਏ ਉਹ ਲਹਿਰ ਬਣ ਕੇ
ਅਸੀਂ ਰਹਿ ਗਏ ਦੇਖਦੇ ਕਿਨਾਰਿਆਂ ਦੇ ਵਾਂਗ।

ਅਸੀਂ ਏਨੀ ਨੇੜੇ ਜਿਵੇਂ ਮਿਟੀ ਪੈਰ ਦੀ,
ਤੁਸੀਂ ਦੂਰ ਕਾਹਨੂੰ ਹੋ ਗਏ ਤਾਰਿਆਂ ਦੇ ਵਾਂਗ,
ਵਿੱਚੋਂ ਅਸੀਂ ਰੋਏ ਕੱਲੇ ਰੁੱਖਾਂ ਵਾਂਗਰਾਂ
ਉਤੋਂ ਅਸੀਂ ਹੱਸਦੇ ਰਹੇ ਸਾਰਿਆਂ ਦੇ ਵਾਂਗ।

ਕਦੀ ਸਾਡੇ ਨੇੜੇ ਕਦੀ ਦੂਰ ਜਾਪਦੇ,
ਪਿਆਰ ਹੋਇਆ ਪੀਂਘ ਦੇ ਹੁਲਾਰਿਆਂ ਦੇ ਵਾਂਗ,
ਸਾਡੇ ਕੋਲੋਂ ਹੋਈ ਨਾ ਪਛਾਣ ਦੋਸਤੋ
ਵੈਰੀ ਰਹੇ ਲੰਘਦੇ ਪਿਆਰਿਆਂ ਦੇ ਵਾਂਗ।

‘ਹਾਂ’ ਉਹਨਾਂ ਕੀਤੀ ਸਾਨੂੰ ਮਿਲਣ ਵਾਸਤੇ,
ਨੀਂਦਰ’ਚ ਭਰੇ ਹੋਏ ਹੁੰਗਾਰਿਆਂ ਦੇ ਵਾਂਗ,
ਹੁੰਦੀ ਕਿਹੋ ਜਿਹੀ ਯਾਰੋ ਬਾਜੀ ਪਿਆਰ ਦੀ
ਜਿੱਤ ਕੇ ਵੀ ਅਸੀਂ ਹੋ ਗਏ ਹਾਰਿਆਂ ਦੇ ਵਾਂਗ

SocialTwist Tell-a-Friend

ਨਿਸ਼ਾਨ ਸਿੰਘ

ਉਪਰ

© sanjhamarg.com