| ਘਰ | (ਗ਼ਜ਼ਲ) ਤਰਕ-ਏ-ਤਾਲੁਕਾਤ | ਸੰਪਰਕ |
|
ਗ਼ਜ਼ਲ ਤਰਕ-ਏ-ਤਾਲੁਕਾਤ ਕਰ ਕੇ ਆ ਰਿਹਾਂ ਆਖਰੀ ਮੁਲਾਕਾਤ ਕਰ ਕੇ ਆ ਰਿਹਾਂ ਮੂੰਹ ਹਨੇਰੇ ਨਿਕਲਿਆ ਸੀ ਮੈਂ ਘਰੋਂ ਜ਼ਿੰਦਗੀ ਦੀ ਰਾਤ ਕਰ ਕੇ ਆ ਰਿਹਾਂ ਜਿੰਨੇ ਮੂੰਹ ਨੇ ਗੱਲਾਂ ਵੀ ਨੇ ਓਨੀਆਂ ਮੈਂ ਤਾਂ ਗੱਲਬਾਤ ਕਰ ਕੇ ਆ ਰਿਹਾਂ ਸ਼ਾਇਦ ਏਸ ਵਾਰੀ ਉਹ ਮੰਨ ਲਵੇ ਨੰਗੇ ਮੈਂ ਜਜ਼ਬਾਤ ਕਰ ਕੇ ਆ ਰਿਹਾਂ ਉਹਨੂੰ ਜੋ ਸਮਝਾ ਕੇ ਮੈਂ ਨਾ ਸਮਝਿਆ ਫੇਰ ਓਹੀ ਬਾਤ ਕਰ ਕੇ ਆ ਰਿਹਾਂ ਉਂਞ ਤਾਂ ਵਾਪਸ ਮੈਂ ਕੀ ਸੀ ਪਰਤਨਾ ਮੈਂ ਬੁਰੇ ਹਾਲਾਤ ਕਰ ਕੇ ਆ ਰਿਹਾਂ ਵੇਖ ਮੇਰਾ ਦਿਲ ਮੈਂ ਹੱਥੀਂ ਆਪਣੇ ਜਿੱਤੀ ਬਾਜ਼ੀ ਮਾਤ ਕਰ ਕੇ ਆ ਰਿਹਾਂ ਖ਼ੁਦ ਹਨੇਰਾ ਚੁਣ ਕੇ ਉਹਦੀ ਜ਼ਿੰਦਗੀ ‘ਅਜ਼ੀਜ਼’ ਮੈਂ ਪ੍ਰਭਾਤ ਕਰ ਕੇ ਆ ਰਿਹਾਂ ![]() |
| © sanjhamarg.com |