ਘਰ ਹੱਥ ਜੋੜ ਅਰਦਾਸ ਕਰਾਂ ਮੈਂ ਰੱਬ ਮੁਹਰੇ ਸੰਪਰਕ

ਪੀ. ਐਸ. ਮੀਤ


ਹੱਥ ਜੋੜ ਅਰਦਾਸ ਕਰਾਂ ਮੈਂ ਰੱਬ ਮੁਹਰੇ, 
   ਜਿਉਣਦਾ ਵਸਦਾ ਵਿਚ ਤੂੰ ਜਹਾਨ ਰਹੇ,
ਵੰਡੇ ਮਿਹਕਾਂ ਫੁਲਾਂ ਦੇ ਵਾਂਗ ਸਦਾ, 
   ਤੇ ਮਾਣੇ ਜੁਵਾਨੀਆ ਨਾਲ ਤੂੰ ਮਾਨ ਰਹੇ,
ਖਿੜੇਆ ਮੁਖ ਰਹੇ ਵਾਂਗ ਗੁਲਾਬ ਸਦਾ, 
   ਤੇਰੀ ਬੁਲੀਆਂ ਤੇ ਸਦਾ ਮੁਸਕਾਨ ਰਹੇ,
ਮੋਹ ਤੇਰੇ ਨਾਲ ਕਿਨਾ ਨਹੀ ਦਸ ਸਕਦੇ, 
   ਤੇ ਹਸੱਰਤ ਦਿਲ ਦੀ ਤੂੰ ਸਦਾ ਦਿਲਜਾਨ ਰਹੇ,
ਚਾ ਸਾਨੂੰ ਕਿਨਾ ਤੇਰੇ ਨਾਲ ਮਿਲਨੇ ਦਾ, 
   ਤੇ ਜਨਮਾ ਤਿਕ ਤੂੰ ਸਾਡਾ ਮਿਹਮਾਨ ਰਹੇ,
ਅਸੀਂ ਕਰੀਏ ਅਰਜ਼ੌਈਆਂ ਮੂਹਰੇ ਸਜੱਣਾ ਤੇਰੇ, 
   ਤੇਰੇ ਮੁਖ ਸਾਡੇ ਲਈ ਸਦਾ ਫੁਰਮਾਨ ਰਹੇ,
ਸੱਜਣਾ ਵਸਦਾ ਹੈਂ ਸਾਡੇ ਤੋਂ ਕੋਹਾਂ ਦੂਰ ਭਾਂਵੇ, 
   ਪਰ ਮਿਲੇ ਜਦੋਂ ਵੀ ਦੁਆ ਸਲਾਮ ਰਹੇ,
ਲੱਖ ਆਉਣ ਜਿੰਦਗੀ ਵਿਚ ਸਜੱਣ ਮਿਹਬੂਬ ਤੇਰੇ, 
   ਪਰ ਦਿਲ ਤੇਰੇ ਵਿਚ ਸਾਡੇ ਲਈ ਥਾਂ ਰਹੇ,
ਮਲਿਕਪੁਰੀ ਚਾਹਵੇ ਵਸਨਾ ਵਿਚ ਦਿਲ ਤੇਰੇ, 
   ਤੇ ਤੂੰ ਵੀ ਦਿਲ ਸਾਡੇ ਵਿਚ ਹੀ ਆਣ ਰਹੇ,
ਵੇ ਸੱਜਣਾ ਹੋਰ ਕੂਝ ਤੈਥੋਂ ਅਸੀਂ ਨਹੀਂ ਮੰਗਦੇ, 
   ਬੱਸ ਤੇਨੂੰ ਚੇਤੇ ਸਦਾ ਮੀਤ ਦਾ ਨਾਮ ਰਹੇ .

SocialTwist Tell-a-Friend

ਪੀ. ਐਸ. ਮੀਤ

ਉਪਰ

© sanjhamarg.com   free counter