ਘਰ ਜਿੰਦਗੀ ਦੀਆਂ ਜੁਗਤਾਂ ਸੰਪਰਕ

ਰੋਜ਼ੀ ਸਿੰਘ


                 ਇਹ ਗੱਲ ਤ ਪੱਕੀ ਵ ਕ ਸੰਸਾਰ ਇੱਕ ਰੰਗ ਮੰਚ ੲ ਤ ਹਰ ਬਸ਼ਿੰਦਾ ਪਾਤਰ। ਹਰ ਕੋਈ ਆਪਣ ਹਿੱਸ ਦਾ ਕਿਰਦਾਰ ਨਿਭਾ ਕ ਇਸ ਦੁਨੀਆਂ ਤੋਂ ਰੁਕਸਤ ਹੋ ਜਾਂਦੈ। ਹੁਣ ਇਹ ਪਾਤਰ ਦ ਹੱਥ ਵਿੱਚ ਹੁੰਦੈ ਬਈ ਉਹ ਆਪਣ ਕਿਰਦਾਰ ਨੂੰ ਕਿੰਨੀ ਸ਼ਿੱਦਤ ਤ ਲਗਨ ਨਾਲ ਨਿਭਾਉਦੈ। ਜੋ ਚੰਗੀ ਤਰਾ ਸ਼ੀਸ਼ ਮੁਹਰ ਖਲੋਂ ਕ ਅਭਿਆਸ ਕਰਕ ਮੰਚ ‘ਤ ਆ ਕ ਆਪਣੀ ਭੂਮਿਕਾ ਨਿਭਾਉਦੈ ਉਹ ਕਾਮਯਾਬ ਹੋ ਜਾਂਦੈ। ਦੁਨੀਆਂ ਰੰਗ ਬਰੰਗੀ ੲ। ਇਥ ਸੱਚ ਵੀ ਹੈ, ਤ ਝੂਠ ਵੀ ਮਾਜੂਦ ਹੈ। ਹਰ ਝੂਠ ਸੱਚ ਨਾਲੋਂ ਜਿਆਦਾ ਦਿਲਚਸਪ ਲਗਦੈ ਤ ਹਰ ਸੱਚ ਜ਼ਹਿਰ ਤੋ ਕੌੜਾ, ਇਸ ਸਭ ਦ ਚੱਲਦ ਦੁਨੀਆਂ ਚੱਲਦੀ ਰਹਿੰਦੀ ੲ ਚੰਗੀ ਵੀ ਮਾੜੀ ਵੀ । ਲੋੜ ਸਿਰਫ ਵਿਦਿਆਰਥੀ ਬਣਨ ਦੀ ਹੁੰਦੀ ਹੈ। ਚੰਗ ਵਿਦਿਆਰਥੀਆਂ ਨੂੰ ਚੰਗ ਅਧਿਆਪਕ ਆਪਣ ਆਪ ਮਿਲ ਜਾਂਦ ਨ ਜਿਹੜ ਇਨਸਾਨ ਨੂੰ ਜਿੰਦਗੀ ਦੀਆਂ ਰਾਹਾਂ ਸੌਖੀਆਂ ਬਣਾਉਣ ਦੀ ਜੁਗਤ ਸਿਖਾ ਦਿੰਦ ਨ।  ਚੰਗ ਅਧਿਆਪਕ ਹੋਣ ਲਈ ਵੀ ਪਹਿਲਾਂ ਚੰਗ ਵਿਦਿਆਰਥੀ ਬਣਨਾ ਪੈਂਦਾ ਹੈ। ਪੌੜੀ ਦਾ ਸਭ ਤੋਂ ਹਠਲਾ ਡੰਡਾ ਚੜਨ ਤੋਂ ਬਿਨਾਂ ਸਿਖਰ ‘ਤ ਪਹੁੰਚਣਾ ਸੰਭਵ ਨਹੀਂ ।
                 ਕੁਝ ਲੋਕ ਜੁਗਾੜੂ ਕਿਸਮ ਦ ਹੁੰਦ ਨ। ਹਰ ਸ਼ੈਅ ਨੂੰ ਤੋੜ ਮਰੋੜ ਕ ਕੁਝ ਚਿਰ ਮਗਜ ਮਾਰੀ ਕਰਨ ਤੋਂ ਬਾਅਦ ਕੋਈ ਨਾ ਕੋਈ ਜੁਗਾੜ ਲਾ ਹੀ ਲੈਂਦ ਨ। ਜੁਗਾੜ ਭਾਵਂ ਕ ਕੁਝ ਸਮਂ ਲਈ ਸਾਡਾ ਸਾਥ ਦਿੰਦਾ ਹੈ, ਪਰ ਸਦੀਵੀ ਨਹੀਂ ਹੁੰਦਾ, ਬਸ ਕੁਝ ਦਿਨਾਂ ਲਈ ਡੰਗ ਟੱਪ ਜਾਂਦੈ। ਬਹੁਤ ਲੋਕ ਤੋਰੀ ਫੁਲਕਾ ਚਲਾਈ ਰੱਖਣ ਲਈ ਜੁਗਾੜ ਲਾ ਲਾ ਕੰਮ ਸਾਰਦ ਰਹਿੰਦ ਹਨ।  ਕੁਝ ਲੋਕ ਆਪਣੀ ਆਰਥਿਕਤਾ ਦੀ ਗੱਡੀ ਨੂੰ ਲੀਹ ਪਾਈ ਰੱਖਣ ਲਈ ਜੁਗਾੜ ਲਾਉਦ ਹਨ। ਜਿਵਂ ਘੜੁੱਕਾ ਜਾਂ ਮਰੂਤਾ ਵੀ ਇੱਕ ਕਿਸਮ ਦਾ ਜੁਗਾੜ ਸੀ ਜਿਹੜਾ ਅੱਜ ਵੀ ਕਈਂ ਲੋਕਾਂ ਲਈ ਰੁਜਗਾਰ ਦਾ ਸਾਧਨ ਹੈ, ਪਰ ਜਿਆਦਾ ਤਰ ਉਸ ਦਾ ਕੋਈ ਨਾ ਕੋਈ ਅੰਗ ਸੜਕ ਤ ਖਿਲਰਿਆ ਹੀ ਹੁੰਦੈ, ਕਦੀ ਟਾਇਰ ਤ ਕਦੀ ਇੰਜਣ। ਜੁਗਾੜੂ ਲੋਕਾਂ ਵਿੱਚ ਬਹੁਤ ਲੋਕ ਠੱਗੀ ਠੋਰੀ, ਚਾਪਲੂਸੀ, ਤ ਤੀਰ ਤੁੱਕਾ ਲਾਉਣ ਦ ਆਦੀ ਹੁੰਦ ਹਨ। ਕਿਸ ਵੀ ਕੰਮ ਲਈ ਘੱਟ ਮਿਹਨਤ ਕਰਨ ਵਿੱਚ ਵਿਸ਼ਵਾਸ ਰੱਖਣ ਵਾਲ ਲੋਕ ਇਮਾਨਦਾਰੀ ਦਾ ਝੂਠਾ ਵਿਖਾਵਾ ਕਰਕ ਜਿੰਦਗੀ ਨੂੰ ਤੋਰੀ ਰੱਖਦ ਹਨ। 
                 ਦਰਅਸਲ ਜਦੋਂ ਸਮਾਂ ਆਉਂਦਾ ਹੈ ਤਾਂ ਹਰ ਕੰਮ ਅਸਾਨ ਲੱਗਣ ਲੱਗ ਜਾਂਦਾ, ਪਰ ਜਦੋਂ ਅਸੀਂ ਸਮਂ ਤੋਂ ਪਹਿਲਾਂ ਕਿਸ ਕੰਮ ਲਈ ਟੱਕਰਾਂ ਮਾਰਦ ਹਾਂ ਤਾਂ ਉਸਨੂੰ ਸਿਰਫ ਤੀਰ ਤੁੱਕਾ ਹੀ ਕਿਹਾ ਜਾ ਸਕਦਾ ਹੈ। ਜ ਲੱਗ ਗਿਆ ਤਾਂ ਤੀਰ ਨਹੀ ਤਾਂ ਤੁੱਕਾ ਹੀ ਸਹੀ। ਜਿੰਦਗੀ ਵਿੱਚ ਹਰ ਸ਼ੈਅ ਦਾ ਸਹੀ ਸਮਾਂ ਨਿਸਚਿਤ ਹੁੰਦੈ। ਕਿਸਮਤ ਨੂੰ ਰੋਣਾ ਅਸਲ ਵਿੱਚ ਕਿਸ ਕੰਮ ਪ੍ਰਤੀ ਆਪਣ ਆਪ ਨੂੰ ਸਮਰਪਿਤ ਨਾ ਕਰਨ ਦਾ ਬਹਾਨਾ ਹੈ। ਇਤਿਹਾਸ ਸਿਰਜਣ ਹੋਣ ਤਾਂ ਸ਼ਹੀਦਾਂ ਦੀ ਲੋੜ ਵੀ ਤਾਂ ਪਵਗੀ ਹੀ, ਤ ਸ਼ਹੀਦ ਹੋਣ ਲਈ ਪਹਿਲ ਕਰਨ ਵਾਲ ਹੀ ਹਮਸ਼ਾਂ ਇਤਿਹਾਸ ਦ ਪਾਤਰ ਬਣਦ ਨ। ਸੜਦੀ ਧਰਤੀ ‘ਤ ਅਰਪਿਤ ਹੋਣ ਵਾਲੀਆਂ ਪਹਿਲੀਆਂ ਕੁਝ ਕੁ ਕਣੀਆਂ ਹੀ ਹੁੰਦੀਆਂ ਨ ਜਿਹੜੀਆਂ ਭਸਮ ਹੋ ਜਾਂਦੀਆਂ ਨ ਬਾਕੀ ਤਾਂ ਫਿਰ ਪਾਣੀ ਦਾ ਰੂਪ ਧਾਰ ਲੈਂਦੀਆਂ ਨ।
                  ਪੁਠੀਆਂ ਜਾਂ ਸਾਰਟਕੱਟ ਰਸਤ ਅਪਣਾਉਣ ਦੀਆਂ ਸਕੀਮਾਂ ਜੀਵਨ ਵਿੱਚ ਸੀਮਤ ਸੋਚ ਦੀਆਂ ਪ੍ਰਤੀਕ ਹਨ। ਸੋਚ ਦਾ ਛੋਟਾ ਵੱਡਾ ਹੋਣਾ ਇਨਸਾਨ ਦ ਆਪਣ ਹੱਥ ਵੱਸ ਹੁੰਦੈ। ਉਸਾਰੂ ਸੋਚ ਰਾਹਾਂ ਦ ਚਾਨਣ ਬਣਦੀ ਹੈ ਜਦ ਕ ਘਟੀਆ ਤ ਨੀਵੀਂ ਸੋਚ ਹਨਰ ਦਾ ਖਲਾਅ। ਜੁਗਤਾਂ ਘੜਨਾ ਜਾਂ ਸਕੀਮਾਂ ਲਾਉਣਾ ਅਸਲ ਵਿੱਚ ਉਪਰੋਂ ਹਠਾਂ ਨੂੰ ਸ਼ੁਰੂ ਕਰਨ ਵਾਂਗ ਹੈ, ਪਰ ਸਿਖਰਾਂ ਛੁਹਣ ਲਈ ਰੌਸ਼ਨ ਰਾਹਾਂ ਦੀ ਜਰੂਰਤ ਪੈਂਦੀ ੲ ਤ ਰਾਹਾਂ ਤਾਂ ਹੀ ਰੌਸ਼ਨ ਹੁੰਦੀਆਂ ਨ ਜਕਰ ਸਾਡਾ ਮਨ ਰੌਸ਼ਨ ਹੋਵ। ਜਦ ਸਾਡ ਦੁਆਰਾ ਕੀਤ ਜਾ ਰਹ ਕਿਸ ਕਾਰਜ ਦਾ ਉਲਟ ਅਸਰ ਹਾਵੀ ਹੋ ਜਾਵ ਤਾਂ ਬਿਨਾਂ ਕਿਸ ਦਰੀ ਉਹ ਕੰਮ ਛੱਡ ਦਣਾ ਚਾਹੀਦਾ ਹੈ। ਬਹੁਤੀਆਂ ਸਕੀਮਾਂ ਦਾ ਸਾਰਥਕ ਅਸਰ ਘੱਟ ਅਤ ਉਲਟ ਅਸਰ ਜਿਆਦਾ ਹੁੰਦੈ। ਜੋ ਸ਼ੈਅ ਬਿਨਾਂ ਵਿਉਤਬੰਦੀ ਅਤ ਬਿਨਾਂ ਸੋਚ ਵਿਚਾਰ ਨਾਲ ਬਣਾਈ ਜਾਂਦੀ ੲ ਉਥ ਦਰਅਸਲ ਸਕੀਮ ਵਰਤੀ ਗਈ ਹੁੰਦੀ ੲ, ਤ ਅਜਿਹੀ ਕਿਸ ਵੀ ਸ਼ੈਅ ਦਾ ਉਲਟ ਅਸਰ ਕੁਦਰਤ  ਹੀ ਹੁੰਦੈ। 
                  ਬਹੁਤੀ ਕਾਹਲ ਵੀ ਮੁਸੀਬਤਾਂ ਦੀ ਜਨਮ ਦਾਤੀ ਹੁੰਦੀ ੲ, ਤ ਕਈਂ ਵਾਰ ਬਹੁਤੀ ਕਾਹਲ ਵਿੱਚ ਸਟਸ਼ਨ ਹੀ ਛੁੱਟ ਜਾਂਦੈ।  ਜੁਗਾੜੀ ਬੰਦ ਦ ਦਿਮਾਗ ਵਿੱਚ ਪੁਠੀਆਂ ਸਿਧੀਆਂ ਸਕੀਮਾਂ ਦਾ ਆਉਂਣਾ ਜਾਣਾ ਲੱਗਾ ਹੀ ਰਹਿੰਦਾ ਹੈ। ਉਸਦ ਮਨ ਦੀ ਕਾਹਲ ਉਸਨੂੰ ਬਿਹਬਲ ਕਰ ਦਿੰਦੀ ੲ। ਉਹ ਰਲ ‘ਚ ਬੈਠਾ ਜਲਦੀ ਅੱਪੜਣ ਦੀ ਕਾਹਲ ਅਤ ਦਿਮਾਗ ਵਿੱਚ ਚੱਲਦੀ ਉਥਲ ਪੁਥਲ ਵਿੱਚ ਆਪਣ ਸਟਸ਼ਨ ‘ਤ ਉਤਰਨਾ ਹੀ ਭੁੱਲ ਜਾਂਦੈ, ਤ ‘ਅੱਗਾ ਦੌੜ ਪਿਛਾ ਚੌੜ’ ਵਾਲੀ ਕਹਾਵਤ ਵਾਲਾ ਹਾਲ ਹੋ ਜਾਂਦੈ। 
                  ਜਹਾਨ ਵਿੱਚ ਜਿੰਦਗੀ ਨੂੰ ਖੁਬਸੂਰਤ ਬਣਾਉਣ ਲਈ ਨਿਖਰੀ ਸ਼ਖਸ਼ੀਅਤ ਦਾ ਹੋਣਾ ਵੀ ਲਾਜਮੀ ਹੈ। ਨਿਖਰੀ ਤ ਪਾਰਦਰਸ਼ੀ ਸ਼ਖਸ਼ੀਅਤ ਤੁਹਾਡ ਵਿਚਾਰਾਂ ਦਾ ਆਇਨਾਂ ਹੁੰਦੀ ਹੈ। ਬਹੁਤੀ ਭੱਜ ਨੱਸ ਦਾ ਕੋਈ ਜਿਆਦਾ ਲਾਭ ਨਹੀਂ ਹੁੰਦਾ। ਸਿਰਫ ਹੌਸ਼ਲਾ ਤ ਸਿਰੜ ਲਾਹਵੰਦ ਹੈ। ਜ ਕਿਸ ਥਾਂ ਵਕਤ ਸਿਰ ਅੱਪੜਨਾ ਹੋਵ ਤਾਂ ਘੜੀ ਪੰਜ ਮਿੰਟ ਅੱਗ ਰੱਖੋ, ਫਿਰ ਨਾ ਤਾਂ ਬੱਸ ਖੁੰਝਗੀ ਤ ਨਾ ਹੀ ਕਾਹਲ ਕਰਨ ਦੀ ਲੋੜ ਪਵਗੀ। ਦੁਨੀਆਂ ਤੁਰੀ ਰਹਿਣੀ ਹੈ, ਸਕੀਮਾਂ ਦਾ ਫਲ ਪਾਸ ਹੋਣਾ ਵੀ ਲੱਗਾ ਰਹਗਾ। ਸੂਰਜ ਦਾ ਆਉਣਾ ਜਾਣਾ, ਧੁੱਪਾਂ ਛਾਵਾਂ, ਗਰਮੀਆਂ ਸਰਦੀਆਂ, ਦੁੱਖ ਸੁੱਖ ਸਭ ਕੁਝ ਚਲਦਾ ਰਹਿੰਦਾ ਹੈ। ਲੋੜ ਹੈ ਤਾਂ ਸਿਰਫ ਨਿੱਕੀਆਂ ਨਿੱਕੀਆਂ ਖੁਸ਼ੀਆਂ ਨੂੰ ਇਕੱਠਾ ਕਰਕ ਇੱਕ ਵੱਡਾ ਭੰਡਾਰ ਇਕੱਠਾ ਕਰਨ ਦੀ। ਨੋਟਾਂ ਦੀਆਂ ਜਰਬਾਂ ਤਕਸੀਮਾਂ ਨਾਲੋ ਜਿੰਦਗੀ ਵਿੱਚ ਆਉਣ ਵਾਲੀਆਂ ਖੁਸ਼ੀਆਂ ਦਾ ਹਾਂਸਿਲ ਜਿਆਦਾ ਮਹੱਤਵਪੂਰਨ ਹੈ। ਮਜਾ ਇਸ ਗੱਲ ਵਿੱਚ ਨਹੀਂ ਕਿ ਕਿੰਨੀ ¦ਮੀ ਜਿੰਦਗੀ ਜੀਣੀ ਹੈ, ਸਗੋਂ ਇਸ ਗੱਲ ਵਿੱਚ ਹੈ ਕਿ ਕਿੰਨੀ ਵਧੀਆ ਜਿੰਦਗੀ ਜੀਣੀ ਹੈ। ਜਿੰਦਗੀ ਨੂੰ ਰੱਜ ਹੰਡਾਉਣ ਦੀ ਜੁਗਤ ਜਰੂਰ ਸਿੱਖੋ ਬਾਕੀ ਜੁਗਤਾਂ ਤਾਂ.........?

 

SocialTwist Tell-a-Friend

ਰੋਜ਼ੀ ਸਿੰਘ

ਉਪਰ

© sanjhamarg.com    free counter