ਫੋਜੀ-ਫੋਜੀ ਹਰ ਕੋਈ ਕਹਿੰਦਾ
ਫੋਜੀ ਅਖਵਾਉਣਾ ਕਿਹੜਾ ਸੋਖਾ ਏ
ਪੁਤ ਪਾਲ ਕੇ ਦੁੱਧ ਮੱਖਣਾਂ ਨਾਲ
ਖਾਤਰ ਦੇਸ਼ ਦੀ ਲਾਉਣਾ ਕਿਹੜਾ ਸੋਖਾ ਏ
ਖੁਦ ਜਾਗ ਕੇ ਕਾਲੀਆਂ ਰਾਤਾਂ ਨੂੰ
ਤੇ ਪੂਰੇ ਦੇਸ਼ ਨੂੰ ਸੁਆਉਣਾ ਕਿਹੜਾ ਸੋਖਾ ਏ
ਮਰ ਜਾਵੇ ਕੋਈ ਘਰ ਵਿੱਚ ਜੇ
ਫਿਰ ਬਾਡਰਾਂ ਤੋਂ ਆਉਣਾ ਕਿਹੜਾ ਸੋਖਾ ਏ
ਕਈ ਦੁੱਖ ਨੇ ਲੱਗੇ ਇਹਨਾਂ ਫੋਜੀਆਂ ਨੂੰ
ਕਿਸੇ ਨੂੰ ਦਿਲ ਦਾ ਭੇਦ ਦੇਣਾ ਕਿਹੜਾ ਸੋਖਾ ਏ
ਕਰ ਕਾਰਗਿਲ ਵਾਗੂੰ ਦੇਸ਼ ਤੇ ਕਬਜਾ ਕੋਈ
ਜਾਨ ਵਾਰ ਕੇ ਛਡਾਉਣਾ ਕਿਹੜਾ ਸੋਖਾ ਏ
ਹੋ ਕੇ ਸ਼ਹੀਦ ਵਤਨ ਲਈ ਫਿਰ ਇਹ ਸੂਰਮੇ
ਕਫਨ ਤਿਰੰਗੇ ਦਾ ਪੁਆਵਣਾ ਕਿਹੜਾ ਸੋਖਾ ਏ
ਬਣ ਜਾਏ ਜਦੋਂ ਯਾਦਗਾਰ ਸ਼ਹੀਦ ਦੀ
ਬਿਨਾਂ ਯਾਦ ਕੀਤਿਆਂ ਲੰਘ ਜਾਣਾ ਕਿਹੜਾ ਸੋਖਾ ਏ
ਰਘਬੀਰ ਫੋਜੀਆਂ ਨਾਲ ਤਾਂ ਲੋਕ ਮਜਾਕ ਕਰਦੇ
ਪਰ ਦੁੱਖ ਵੰਡਾਉਣਾ ਕਿਹੜਾ ਸੋਖਾ ਏ
ਫੋਜੀਆਂ ਦੇ ਦਿਲਾਂ ਦੀ ਤਾਂ ਰੱਬ ਹੀ ਜਾਣੇ
ਲੋਕਾਂ ਨੂੰ ਸਮਝਾਉਣਾ ਕਿਹੜਾ ਸੋਖਾ ਏ।