ਘਰ ਬਚਪਨ ਸੰਪਰਕ

ਪੀ. ਐਸ. ਮੀਤ


ਅੱਜ ਫੇਰ ਉਹਣਾ ਹੀ ਸੋਚਾਂ ਵਿਚ,
ਡੁਬ ਗਇਆ ਸੀ ਮੈਂ ਹਾਣੀਆ ਵੇ
ਕਰਦਾਂ ਹਾਂ ਚੇਤੇ ਅੱਜ ਮੈਂ ਉਹੀ,
ਜੋ ਬਚਪਨ ਵਿਚ ਮੋਜਾਂ ਮਾਣੀਆਂ ਵੇ,

ਪਿੰਡ ਵਿਚ ਕਿਤੀ ਮੋਜ਼ ਸੱਜਣਾ ਵੇ,
ਵੇਲਾ ਮੁੜ ਕੇ ਜੋ ਨਹੀ ਲਬਣਾ ਵੇ,
ਜਾਪ ਦੀਆਂ ਨੇ ਇੰਝ ਮੈਨੂੰ,
ਜਿਂਵੇ ਹੋਣ ਪਰੀਆਂ ਦਿਆਂ ਕਹਾਣੀਆਂ ਵੇ,
ਕਰਦਾਂ ਹਾਂ ਚੇਤੇ ਅੱਜ ਮੈਂ ਉਹੀ,
ਜੋ ਬਚਪਨ ਵਿਚ ਮੋਜਾਂ ਮਾਣੀਆਂ ਵੇ,

ਨਿੱਕੇ ਹੁੰਦੇ ਨਿਤ ਖੇਡ ਦੇ ਹੁੰਦੇ ਸੀ,
ਇਕ ਦੂਜੇ ਨੂੰ ਛੇੜਦੇ ਹੁੰਦੇ ਸੀ
ਖੇਡੀਆਂ ਸੀ ਜੋ ਖੇਡਾਂ ਬਚਪਨ ਵਿਚ,
ਅਸੀਂ ਅਪਣੇ ਸੰਗ ਹਾਣੀਆਂ ਵੇ
ਕਰਦਾਂ ਹਾਂ ਚੇਤੇ ਅੱਜ ਮੈਂ ਉਹੀ,
ਜੋ ਬਚਪਨ ਵਿਚ ਮੋਜਾਂ ਮਾਣੀਆਂ ਵੇ

ਸੱਕੂਲ ਦੇ ਵਿਚ ਫਟੀਆਂ ਪੋਚਣਾ,
ਚੰਗਾ ਮਾੜਾ ਕਦੇ ਵੀ ਨਾ ਸੋਚਣਾ
ਵੰਡਣਾ ਪਿਆਰ ਦੂਜੀਆਂ ਤਾਂਈ,
ਅਤੇ ਪਿਆਰ ਹੀ ਦੁਜੀਆਂ ਤੋਂ ਲੋਚਣਾ
ਹੋਲੀ ਹੋਲ਼ੀ ਨੇ ਸੱਬ ਮੁਖੜੇ ਭੁਲੇ,
ਤੇ ਯਾਦਾਂ ਵੀ ਵਿਸਰ ਜਾਣੀਆਂ ਵੇ
ਕਰਦਾਂ ਹਾਂ ਚੇਤੇ ਅੱਜ ਮੈਂ ਉਹੀ,
ਜੋ ਬਚਪਨ ਵਿਚ ਮੋਜਾਂ ਮਾਣੀਆਂ ਵੇ.

SocialTwist Tell-a-Friend

ਪੀ. ਐਸ. ਮੀਤ

ਉਪਰ

© sanjhamarg.com