ਘਰ ਉਡੀਕ ਸੰਪਰਕ

ਪੀ. ਐਸ. ਮੀਤ


ਪੱਕ ਬੇਰਿਆਂ ਦੇ ਬੇਰ ਗਏ ਹਾਣੀਆ,
ਉਡੀਕ ਦੀ ਮੈਂ ਮੂਕ ਚਲੀ ਹਾਂ,
ਮੁੜ ਆਉਂਦੇ ਨੇ ਲਾਈ ਕਿਉ ਇਨੀ ਦੇਰ ਹਾਣੀਆ,
ਉਡੀਕ ਦੀ ਮੈਂ ਮੂਕ ਚਲੀ ਹਾਂ,

ਰਾਤ ਚਾਨਣੀ ਚਮਕਾਂ ਮਾਰੇ,
ਚਮਕਣ ਚੰਨ ਅਸਮਾਨੀ ਤਾਰੇ,
ਵੱਡ ਵੱਡ ਖਾਵੇ ਚਾਰ ਚੂਫੇਰਾ,
ਕਲੀ ਦਾ ਚਿਤ ਨਹੀ ਲਗਦਾ ਮੇਰਾ,
ਸਾਉਣ ਦੀ ਝੜੀ ਜਦ ਹੈ ਆਉਣਦੀ,
ਅੱਗ ਸਿਨੇ ਵਿਚ ਮੇਰੇ ਲਾਉਣਦੀ,
ਕਿਣ ਮਿਣ ਕਿਣ ਮਿਣ ਹੁੰਦੀ ਮਿੰਹ ਦੀ,
ਹੋਲੀ ਹੋਲੀ ਰੁਕ ਚਲੀ ਆ,

ਮੁੜ ਆਉਂਦੇ ਨੇ ਲਾਈ ਕਿਉਂ ਇਨੀ ਦੇਰ ਹਾਣੀਆ,
ਉਡੀਕ ਦੀ ਮੈਂ ਮੂਕ ਚਲੀ ਹਾਂ.

ਤੂੰ ਹੀ ਸੱਜਣ ਤੂੰ ਸੀ ਰਾਂਝਾ ਮੇਰਾ,
ਤੇਰਾ ਸੀ ਵੇ ਮੇਨੂੰ ਮਾਨ ਬਥੇਰਾ,
ਪਲ ਵਿਚ ਗਈਆ ਵਿਸਾਰ ਵੇ ਸੱਜਣਾ,
ਜਿਉਣਦੀ ਨੂੰ ਗਈਆ ਮਾਰ ਵੇ ਸੱਜਣਾ,
ਮੇਰੇ ਦਿਲ ਜਾਨੀ ਮੇਰੇ ਸੋਹਨੇ ਸੱਜਣਾ,
ਤੇਰੇ ਜੇਹੀਆ ਕੋਈ ਮੁੜ ਨਹੀ ਲਭਣਾ,
ਹੁਣ ਤਾਂ ਸਾਹਾਂ ਵਾਲੀ ਡੋਰ ਵੀ ਮੇਰੀ,
ਹੋਲੀ ਹੋਲੀ ਟੁਟ ਚਲੀ ਆ,

ਮੁੜ ਆਉਂਦੇ ਨੇ ਲਾਈ ਕਿਉਂ ਇਨੀ ਦੇਰ ਹਾਣੀਆ,
ਉਡੀਕ ਦੀ ਮੈਂ ਮੂਕ ਚਲੀ ਹਾਂ.

SocialTwist Tell-a-Friend

ਪੀ. ਐਸ. ਮੀਤ

ਉਪਰ

© sanjhamarg.com