ਘਰ ਕੀ ਬਣੂ ਦੁਨੀਆਂ ਦਾ……………………? ਸੰਪਰਕ

ਡਾ: ਜਸਬੀਰ ਕੌਰ


           ਬੜੇ ਦੁੱਖ ਦੀ ਗੱਲ ਹੈ ਕੀ ਕਲ ਪੰਜਾਬ ਤੇ ਹਰਿਆਣਾ ਫਿਰ ਹਿੰਸਾ ਦਾ ਸ਼ਿਕਾਰ ਹੋਏ,ਸਿਰਸੇ ਵਾਲੇ ਬਾਬੇ ਦੇ ਚੇਲਿਆਂ ਨੇ ਕਰੋੜਾਂ ਰੁਪਈਏ ਦੀ ਸਰਕਾਰੀ ਸੰਪਤੀ ਇਸ ਲਈ ਸਾੜ ਦਿੱਤੀ ਕੀ ਸੀ. ਬੀ.ਆਈ ਵਲੋਂ ਉਹਨਾਂ ਦੇ ਬਾਬੇ ਵਿਰੁੱਧ ਕੇਸ ਦਰਜ ਕਿਉਂ ਕੀਤਾ ਗਿਆ! ਇਹ ਲੋਕ ਪਤਾ ਨਹੀਂ ਇਨ੍ਹੇਂ ਘਟੀਆ ਪੁਣੇ ਉੱਤੇ ਕਿਉਂ ਉੱਤਰ ਆਉਂਦੇ ਨੇ ਸਰਕਾਰੀ ਜਾਇਦਾਦ ਨੂੰ ਇਸ ਕਰਕੇ ਸੁਆਹ ਕਰ ਦਿੰਦੇ ਨੇ ਕਿਉਂਕਿ ਉਹ ਇਹਨਾਂ ਦੇ ਕਿਹੜੇ ਪਿਉ ਦੀ ਜਾਇਦਾਦ ਹੈ? ਇਹੋ ਜਿਹੇ ਲੋਕਾਂ ਨੇ ਹਿੰਦੋਸਤਾਨ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ ਹੈ,ਆਖਿਰ ਇਹ ਲੋਕ ਚਾਹੰਦੇ ਕੀ ਨੇ? ਮੈਨੂੰ ਸਰਕਾਰ ਦੀ ਸਮਝ ਨਹੀਂ ਆਉਂਦੀ ਕੀ ਉਹ ਅੱਖਾਂ ਮੀਚੀ ਸਿਰਫ ਤਮਾਸ਼ਬੀਂਨ ਕਿਉਂ ਬਣੀ ਹੋਈ ਹੈ ਕਿਉਂ ਨਹੀ ਅਜਿਹੇ ਹਿੰਸਾਵਾਦੀਆਂ ਤੇ ਬੈਨ ਲਾਇਆ ਜਾਂਦਾ?ਇਹ ਵਿਹਲੜ ਲੋਕ ਕਿਸੇ ਚੱਜ ਦੇ ਮੁੱਦੇ ਤੇ ਕਦੀ ਨਹੀਂ ਅਵਾਜ਼ ਉਠਾਉਂਦੇ ਇਕ ਬਾਬੇ ਪਿਛੇ ਸਾਰੀ ਦੁਨੀਆਂ ਨੂੰ ਤਬਾਹ ਕਰਣ ਲਈ ਨੌ ਬਰ ਨੌ ਹੋ ਜਾਂਦੇ ਨੇ!
           ਬਹੁਤ ਜੀ ਸੜਦਾ ਹੈ ਇਹੋ ਜਿਹੇ ਲੋਕਾਂ ਦੀਆਂ ਇਹਨਾਂ ਘਟੀਆ ਹਰਕਤਾਂ ਤੋਂ ਦੇਸ਼ ਦੀ ਤੱਰਕੀ ਵਿਚ ਤੇ ਇਨ੍ਹਾਂ ਕੀ ਹਿੱਸਾ ਪਾਉਂਣਾ ਹੈ ਸਗੋਂ ਦੇਸ਼ ਨੂੰ ਪਿਛਾਂਹ ਲਿਜਾਣ ਵਿਚ ਇਹ ਸਬ ਤੋਂ ਮੋਹਰੀ ਬਣਦੇ ਨੇ?ਕੀ ਸੋਚ ਕੇ ਇਹਨਾਂ ਲੋਕਾਂ ਨੇ ਦੇਸ਼ ਦੀ ਜਾਇਦਾਦ ਦਾ ਏਨਾ ਨੁਕਸਾਨ ਕੀਤਾ ਜਿਸ ਅਖੌਤੀ ਬਾਬੇ ਪਿਛੇ ਲੱਗ ਕੇ ਇਹਨਾਂ ਨੇ ਇਹ ਕੋਹਰਾਮ ਮਚਾਇਆ ਆਖਿਰ ਉਸ ਬਾਬੇ ਦੀ ਸਮਾਜ ਨੂੰ ਕੀ ਦੇਣ ਹੈ?ਆਖਿਰ ਇਸ ਬਾਬੇ ਨੂੰ ਸਰਕਾਰ ਦੀ ਬਹੁਤ ਤਗੜੀ ਸ਼ਹਿ ਹੈ! ਇਕ ਧਾਰਮਿਕ ਪਤ੍ਰਿਕਾ ਦੇ ਹਵਾਲੇ ਨਾਲ ਮੈਂ ਦੱਸਣਾ ਚਾਹਾਂਗੀ ਕੀ ਬਾਦਲ ਜੋ ਕੀ ਪੰਜਾਬ ਦੇ ਮੁੱਖ ਮੰਤਰੀ ਨੇ ਅਤੇ ਇਕ ਗੁਰਸਿੱਖ ਵੀ ਨੇ ਸ਼ਾਇਦ ਉਹਨਾਂ ਨੂੰ ਹਰਿਮੰਦਿਰ ਸਾਹਿਬ ਵਿਖੇ ਬਾਬਾ ਜੀ ਦੀ ਬੀੜ ਮੂਹਰੇ ਪੀੜੇ ਤੇ ਬੈਠੇ ਹੋਏ ਵਿਖਾਇਆ ਹੈ ਅਤੇ ਇਸ ਸਰਸੇ ਵਾਲੇ ਅਖੌਤੀ ਬਾਬੇ ਮੂਹਰੇ ਬਾਦਲ ਸਾਹਿਬ ਮੱਥਾ ਟੇਕ ਰਹੇ ਹਨ! ਸੋ ਇਸ ਬਾਬੇ ਨੂੰ ਸ਼ਹਿ ਤੇ ਆਪ ਸਰਕਾਰ ਆਪਣੇ ਘੂਟਨੇ ਟੇਕ ਕੇ ਦੇ ਰਹੀ ਹੈ ਫਿਰ ਇਸ ਵਿਚ ਦੋਸ਼ੀ ਹੋਰ ਕੌਣ ਰਹਿ ਜਾਂਦਾ ਹੈ ਆਖਿਰ ਬਾਦਲ ਸਾਹਿਬ ਇਸ ਬਾਬੇ ਅੱਗੇ ਘੂਟਨੇ ਕਿਉਂ ਨਾਂ ਟੇਕਣ ਬਾਦਲ ਸਾਹਿਬ ਦੇ ਖਾਨਦਾਨ ਨੂੰ ਸਰਕਾਰੇ ਦਰਬਾਰੇ ਪਰਵਾਨ ਚੜਾਉਣ ਵਾਲਾ ਇਹ ਬਾਬਾ ਹੀ ਤੇ ਹੈ! ਆਖਿਰ ਦੋ ਸਾਲ ਤੋਂ ਵੀ ਵੱਧ ਸਮਾਂ ਹੋ ਚੁੱਕਾ ਹੈ ਇਸ ਬਾਬੇ ਦੇ ਕੋਹਰਾਮ ਨੂੰ ਪਰ ਸਰਕਾਰ ਪਤਾ ਨਹੀਂ ਕਿਸ ਨੀਂਦ ਸੁੱਤੀ ਹੈ ਬਾਬਾ ਆਪਣੇ ਕਾਰਨਾਮੇ ਕਰ ਰਿਹਾ ਹੈ ਅਨਪੜ ਵਿਹਲੇ ਲੋਕਾਂ ਨੂੰ ਕਰਣ ਨੂੰ ਕੰਮ ਮਿਲ ਜਾਂਦਾ ਹੈ ! ਦੇਸ਼ ਦੀ ਸੜਦਾ ਵੇਖ ਕੇ ਪਤਾ ਨਹੀਂ ਕੀ ਤਸੱਲੀ ਮਿਲਦੀ ਹੈ ਇਹਨਾਂ ਨੂੰ?ਸਰਕਾਰ ਨੂੰ ਚਾਹੀਦਾ ਹੈ ਕੀ ਇਹਨਾਂ ਢੋਂਗੀ ਬਾਬਿਆਂ ਦੀਆਂ ਦੁਕਾਨਾਂ ਬੰਦ ਕਰੇ ਨਹੀਂ ਤੇ ਇਕ ਦਿਨ ਐਸਾ ਵੀ ਆਏਗਾ ਕੀ ਇਹੋ ਜਿਹੇ ਬਾਬਿਆਂ ਦੀ ਸਰਕਾਰ ਹੀ ਹੋਏਗੀ ਸੋ ਇਹੋ ਜਿਹੇ ਬੂਰੇ ਵੇਲੇ ਦੀ ਕਲਪਨਾ ਤੋਂ ਪਹਿਲਾਂ ਹੀ ਜੇ ਵੇਲਾ ਸਾਂਭ ਲਿਆ ਜਾਏ ਤਾਂ ਬਿਹਤਰ ਹੈ,ਪਹਿਲਾਂ ਵੀ ਮੈ ਇਸ ਬਾਬੇ ਦੇ ਚੇਲਿਆਂ ਵਲੋਂ ਫੈਲਾਈ ਹਿੰਸਾ ਤੇ ਦੂਖੀ ਹੋ ਕੇ ਲੇਖ ਲਿਖਿਆ ਸੀ  ਤੇ ਅੱਜ ਫਿਰ ਮੈਨੂੰ ਇਹਨਾਂ ਲੋਕਾਂ ਦੀ ਇਸ ਘਿਨੌਨੀ ਕਾਰਵਾਈ ਤੇ ਬਹੁਤ ਦੂਖ ਹੈ ਮੈਂ ਇਹ ਵਿਸ਼ਵਾਸ ਰੱਖਦੀ ਹਾਂ ਕੀ ਲੇਖ ਸਿਰਫ ਪੜ ਕੇ ਹੀ ਨਾ ਛੱਡ ਦਿੱਤਾ ਜਾਏ ਸਗੋਂ ਹਰ ਉਹ ਇਨਸਾਨ ਜੋ ਪੜਦਾ ਹੈ ਮਤਲਬ ਕੀ ਉਹ ਬੁਧੀਜੀਵੀ ਹੈ ਤੇ ਮੇਰੀ ਆਪ ਸਬ ਨੂੰ ਇਹ ਅਰਜ਼ੋਈ ਹੈ ਕੀ ਆਉ ਇਕ ਅਵਾਜ਼ ਬੁਲੰਦ ਕਰੀਏ ਅਤੇ ਇਹੋ ਜਿਹੇ ਦੇਸ਼ਧਰੁਹੀ ਅਨਸਰਾਂ ਤੋਂ ਦੇਸ਼ ਨੂੰ ਬਚਾਈਏ ਜੇ ਤੁਸੀਂ ਮੇਰੇ ਵਿਚਾਰ ਨਾਲ ਸਹਿਮਤ ਹੋ ਤਾਂ ਮੇਰੀ ਈਮੇਲ  ਤੇ ਜਵਾਬ ਵੀ ਦਿਉ ਕੀ ਇਹੋ ਜਿਹੇ ਲੋਕਾਂ ਲਈ ਕੀ ਬਣਦੀ ਕਾਰਵਾਈ ਤੁਰੰਤ ਹੋਣੀ ਚਾਹੀਦੀ ਹੈ!

SocialTwist Tell-a-Friend

ਡਾ: ਜਸਬੀਰ ਕੌਰ

ਉਪਰ

© sanjhamarg.com   free counter