ਘਰ ਮੈਂ ਨੇਤਾ ਹਾਂ ਤੁੱਹਾਡੇ ਦੇਸ਼ ਦਾ ਜੀ ਸੰਪਰਕ

ਪੀ. ਐਸ. ਮੀਤ


ਮੈਂ ਨੇਤਾ ਹਾਂ ਤੁੱਹਾਡੇ ਦੇਸ਼ ਦਾ ਜੀ,
ਮੈਂ ਕਾਨੂਨ ਨੂੰ ਉਂਗਲਾਂ ਤੇ ਨਚਾਉਣਦਾ ਹਾਂ
ਮੈਂ ਉਹੀ ਕਮ ਕਰ ਲੈਂਦਾਂ ਹਾਂ
ਜੋ ਮੈਂ ਕਰਨਾ ਚਾਉਣਦਾ ਹਾਂ
ਮੈ ਤਗੜੇਆ ਦੇ ਤਲਵੇ ਚਟਦਾ ਹਾਂ
ਮਾੜੇਆ ਨੂੰ ਪੈਰਾਂ ਹੇਠ ਦਬਾਉਣਦਾ ਹਾਂ
ਦਿਨ ਜਦ ਹੁਂਦੇ ਨੇ ਵੋਟਾਂ ਦੇ
ਮੈਂ ਹੱਥ ਬਨ ਕੇ ਖੜ ਜਾਂਵਾਂ
ਕਿਸੇ ਠੀਠ ਤੇ ਜਿਦੀ ਭਿਖਰੀ ਵਾਂਗ
ਝੋਲੀ ਅਪਣੀ ਅੱਡ ਕੇ ਖੜ ਜਾਂਵਾਂ
ਉਸ ਇਲਾਕੇ ਕੱਖ ਨਹੀ ਛਡਦਾ ਮੈਂ
ਜਿਸ ਇਲਾਕੇ ਵਿਚ ਮੈਂ ਵੜ ਜਾਂਵਾਂ
ਇਕ ਵਾਰੀਂ ਤੁਸੀ ਨੇਤਾ ਬਣਾ ਛਡੋ
ਜੇ ਤੁਹਾਡੇ ਇਲਾਕੇ ਵੱਲ ਮੁਂਹ ਕਰ ਜਾਂਵਾਂ
ਬੱਸ ਇਨੀ ਕੂ ਮੇਰੀ ਚਿੰਤਾ ਰਿੰਹਦੀ ਹੈ
ਮੈਂ ਆਪਨੇਆ ਲਈ ਕੁਝ ਕਰ ਜਾਂਵਾਂ
ਕਿਸੇ ਨੂੰ ਕਰਾ ਦੇਵਾਂ ਪੁਲਿਸ ਵਿਚ ਭਰਤੀ ਮੈਂ
ਤੇ ਕਿਸੇ ਨੂੰ ਅਫੱਸਰ ਦੀ ਕੁਰਸੀ ਧਰ ਜਾਂਵਾਂ
ਬਿਹ ਕੇ ਮੰਝੇ ਉਤੇ ਖਾਣ ਰਜ਼ ਰਜ਼ ਜੀ
ਇਨਾ ਪੈਸਾ ਮੈਂ ਇਕਠਾ ਕਰ ਜਾਂਵਾਂ
ਕਿਹਨ ਸਾਰੇ ਇਹੋ ਮਰੇਆ ਚੰਗਾ ਹੋਇਆ
ਕੂਝ ਏਸੇ ਹੀ ਕਮ ਮੈਂ ਕਰ ਜਾਂਵਾਂ

SocialTwist Tell-a-Friend

ਪੀ. ਐਸ. ਮੀਤ

ਉਪਰ

© sanjhamarg.com