ਅੱਜ ਦਾ ਜ਼ਮਾਨਾ ਇਲੈਕਟ੍ਰੋਨਿਕ ਮੀਡੀਆ ਦਾ ਜ਼ਮਾਨਾ ਹੈ ਅਤੇ ਟੈਲੀਵੀਜ਼ਨ ਖਾਸ ਕਰ ਕੇਬਲ ਟੀਵੀ ਨੇ ਇਸ ਨੂੰ ਸਿੱਖਰ ਤੱਕ ਪਹੂੰਚਾ ਦਿੱਤਾ ਹੈ ਮੋਬਾਇਲ ਫੋਨ ਨੇ ਇਸ ਵਿੱਚ ਰਹਿੰਦੀ ਕਮੀ ਨੂੰ ਪੂਰਾ ਕਰ ਦਿੱਤਾ ਹੈ ਅੱਜ ਦੇ ਜ਼ਮਾਨੇ ਵਿੱਚ ਜੇ ਕਿਹਾ ਜਾਏ ਤਾਂ ਇਨਸਾਨ ਰੋਟੀ ਬਿਨਾਂ ਤਾਂ ਗੁਜ਼ਾਰਾ ਕਰ ਸਕਦਾ ਹੈ ਪਰ ਟੀਵੀ ਅਤੇ ਮੋਬਾਇਲ ਫੋਨ ਬਿਨਾਂ ਉਸ ਦਾ ਗੁਜ਼ਾਰਾ ਨਹੀਂ ! ਜਿਸ ਤਰ੍ਹਾਂ ਹਰ ਚੀਜ਼ ਦਾ ਨਫਾ ਨੁਕਸਾਨ ਵਾਚਿਆ ਜਾਂਦਾ ਹੈ ਉਸੇ ਤਰ੍ਹਾਂ ਇਨ੍ਹਾਂ ਦੋਂਵਾਂ ਚੀਜ਼ਾਂ ਦੇ ਫਾਇਦੇ ਵੀ ਹਨ ਤੇ ਨੁਕਸਾਨ ਵੀ ,ਮੋਬਾਇਲ ਫੋਨ ਨੂੰ ਜੇ ਪਾਸੇ ਰੱਖ ਕੇ ਸਿਰਫ ਟੀਵੀ ਦੀ ਗੱਲ ਕਰੀਏ ਤਾਂ ਮੇਰੇ ਮੁਤਾਬਿਕ ਅੱਜ ਦਾ ਜ਼ਮਾਨਾ ਕੇਬਲ ਟੀਵੀ ਦਾ ਜ਼ਮਾਨਾਂ ਹੈ ਅੱਜ ਜਿਸ ਘਰ ਵਿਚ ਕੇਬਲ ਟੀਵੀ ਨਹੀਂ ਲੱਗਾ ਉਸ ਘਰ ਦੇ ਲੋਕਾਂ ਨੂੰ ਪਛੜੇ ਹੋਏ ਸਮਝਿਆ ਜਾਂਦਾ ਹੈ!ਕੇਬਲ ਟੀਵੀ ਨੇ ਅੱਜ ਸਮਾਜ ਦੀ ਸੋਚ ਨੂੰ ਹੀ ਬਦਲ ਕੇ ਰੱਖ ਦਿੱਤਾ ਹੈ!
ਕੀ ਅੱਜ ਜੋ ਟੀਵੀ ਉੱਤੇ ਵਿਖਾਇਆ ਜਾ ਰਿਹਾ ਹੈ ਉਹ ਸਮਾਜ ਨੂੰ ਸੁਧ ਦੇਣ ਵਾਲਾ ਹੈ? ਝੇ ਗੱਲ ਕਰੀਏ ਟੀ ਵੀ ਸੀਰੀਅਲ ਤੇ ਰਿਆਲੀਟੀ ਸ਼ੋਅ ਦੀ ਤਾਂ ਮੈਂ ਕਹਾਂਗੀ ਕੀ ਟੀਵੀ ਤੇ ਵਿਖਾਏ ਜਾਣ ਵਾਲੇ ਰਿਆਲਿਟੀ ਸ਼ੌਅ ਵਿਚ ਜੋ ਕੁਝ ਜਨਤਾ ਤੇ ਸਾਮ੍ਹਣੇ ਪਰੋਸਿਆ ਜਾਂਦਾ ਹੈ ਉਸ ਤੋਂ ਘਟੀਆ ਹੋਰ ਕੂਝ ਨਹੀਂ,ਮੈ ਂ ਆਪਣੀ ਹੀ ਉਦਾਹਰਣ ਰਾਂਹੀ ਕਹਾਂਗੀ ਕੀ ਜਿਨ੍ਹਾਂ ਲੋਕਾਂ ਨੂੰ ਮੈਂ ਬਹੁਤ ਹੀ ਪਰਭਾਵਿਤ ਹਸਤੀਆਂ ਸਮਝਦੀ ਸਾਂ ਉਨ੍ਹਾਂ ਹਸਤੀਆਂ ਦੀ ਅਸਲੀਅਤ ਇਨ੍ਹਾਂ ਰਿਆਲੀਟੀ ਸ਼ੋਅ ਵਿਚ ਉਘੜ ਕੇ ਸਾਮ੍ਹਣੇ ਆਈ ਤੇ ਮੈਨੀਂ ਉਨ੍ਹਾਂ ਹਸਤੀਆਂ ਦੇ ਨਾਮ ਤੱਕ ਤੋਂ ਨਫਰਤ ਹੋ ਗਈ ਪਿਛੇ ਜਿਹੇ ਸ਼ੂਰੁ ਹੋਏ ਸ਼ੋਅ ਰਾਹੁਲ ਦੁਲਹਨੀਆਂ ਲੇ ਜਾਏਂਗੇ ਰਾਂਹੀ ਰਾਹੁਲ ਮਹਾਜਨ ਆਪਣੇ ਲਈ ਜੀਵਨ ਸਾਥੀ ਦੀ ਤਲਾਸ਼ ਕਰ ਰਿਹਾ ਹੈ ਮੈਨੂੰ ਜਾਣ ਕੇ ਬੜੀ ਹੈਰਾਨੀ ਹੋਈ ਕੀ ਉਸ ਨਾਲ ਵਿਆਹ ਰਚਾਉਣ ਲਈ ਕੁੜੀਆ ਦੀਆਂ ੧੬੦੦੦ ਚਿੱਠੀਆਂ ਆਈਆਂ ਜਿਨ੍ਹਾਂ ਵਿਚੋਂ ਸਿਰਫ ੧੫ ਨੂੰ ਅਨੁਮਤੀ ਦਿੱਤੀ ਗਈ ਸ਼ੋਅ ਵਿਚ ਹਿੱਸਾ ਲੈਣ ਦੀ ਮੇਰੇ ਖਿਆਲ ਨਾਲ ਸਾਰਾ ਦੇਸ਼ ਜਾਣਦਾ ਹੈ ਕੀ ਕਿਸ ਤਰ੍ਹਾਂ ਰਾਹੁਲ ਮਹਾਜਨ ਨੇ ਕੁੱਟਮਾਰ ਕੇ ਆਪਣੀ ਪਹਿਲੀ ਪਤਨੀ ਨੂੰ ਘਰੋਂ ਕਢਿਆ ਤੇ ਉਸ ਨੂੰ ਤਲਾਕ ਦਿੱਤਾ ਤੇ ਕੁੜੀਆਂ ਪਤਾ ਨਹੀਂ ਇਹੋ ਜਿਹੇ ਘਟੀਆ ਇਨਸਾਨ ਵਿਚ ਹੋਰ ਕਿਨ੍ਹਾਂ ਕੁ ਘਟੀਆਪਨ ਲੱਭਣਾ ਚਾਹੁੰਦੀਆਂ ਹਨ??ਤੇ ਜਨਤਾ ਵੀ ਪਾਗਾਲਾਂ ਤਰ੍ਹਾਂ ਇਸ ਸ਼ੋਅ ਨੂੰ ਵੇਖਦੀ ਹੈ ਆਖਿਰ ਕੀ ਹੋ ਗਿਆ ਹੈ ਸਮਾਜ ਦੀ ਮਨੋਵਿਰਤੀ ਨੂੰ ??????
ਇਸੇ ਤਰ੍ਹਾਂ ਜੇ ਅਸੀਂ ਟੀਵੀ ਤੇ ਵਿਖਾਏ ਜਾਣ ਵਾਲੇ ਸੀਰੀਅਲਾਂ ਦੀ ਗੱਲ ਕਰੀਏ ਤਾਂ ਕਹਿਣ ਨੂੰ ਇਹ ਸਾਰੇ ਪਰਿਵਾਰਿਕ ਸੀਰੀਅਲ ਨੇ ਪਰ ਇਨ੍ਹਾਂ ਵਿਚ ਪਰਿਵਾਰ ਦਾ ਹਰ ਮੈਂਬਰ ਖਾਸ ਕਰ ਔਰਤਾਂ ਹੀ ਆਪਣੇ ਰਿਸ਼ਤੇਦਾਰਾਂ ਖਿਲਾਫ ਸਾਜਿਸ਼ਾਂ ਰਚਦੀਆਂ ਨਜ਼ਰ ਆਉਦੀਆਂ ਨੇ ਤੇ ਮੈਂ ਹੈਰਾਨ ਹਾਂ ਕੀ ਸਾਡੀਆ ਸਮਾਜ ਦੀਆਂ ਆਮ ਔਰਤਾਂ ਰੋਜ਼ ਬੜਾ ਹੁੂੰਮ ਹੂਮਾ ਕੇ ਸੀਰੀਅਲ ਵੇਖਦੀਆਂ ਨੇ ਹਰ ਔਰਤ ਦੀ ਕੋਸ਼ਿਸ਼ ਹੁੂੰਦੀ ਹੈ ਕੀ ਟੀਵੀ ਵਿਚ ਦਿੱਸਣ ਵਾਲੀਆਂ ਔਰਤਾਂ ਵਾਂਗ ਸੱਜ ਧਜ ਕੇ ਬਾਹਰ ਨਿਕਲੇ !
ਇਸੇ ਤਰ੍ਹਾਂ ਟੀਵੀ ਤੇ ਵੱਡੇ ਵੱਡੇ ਫਿਲਮ ਸਿਤਾਰੇ ਵੀ ਸਾਬਣ ਤੇਲ ਵੇਚਦੇ ਨਜ਼ਰ ਆਉਂਦੇ ਹਨ,ਕਿਉਂਕੀ ਬ੍ਰਾਂਡ ਵੇਚਣ ਵਾਲਿਆਂ ਨੂੰ ਵੀ ਸਮਾਜ ਦੀ ਨਬਜ਼ ਪਤਾ ਹੈ ਕੀ ਜਿਨ੍ਹੀ ਵੱਡੀ ਹਸਤੀ ਸਮਾਣ ਵੇਚਦੀ ਵਿਖਾਈ ਜਾਏ ਸਮਾਨ ਦੀ ਕੀਮਤ ਤੇ ਵਿਕਰੀ ਉਨ੍ਹੀਂ ਹੀ ਵੱਧੇਗੀ ਸੋ ਅਮਿਤਾਬ ਬੱਛਨ ਵਰਗੇ ਅਤੇ ਸ਼ਾਹਰੱਖ ਵਰਗੇ ਸਿਤਾਰੇ ਤੇਲ ਤੋਂ ਲੈ ਕੇ ਕਾਰਾਂ ਤੱਕ ਵੇਚਦੇ ਨਜ਼ਰ ਆਉਂਦੇ ਹਨ ਪਰ ਇਕ ਗੱਲ ਸਾਡਾ ਸਮਾਜ ਅਖੋਂ ਪਰੋਖੇ ਰੱਖਦਾ ਹੈ ਉਹ ਇਹ ਕੀ ਆਪਣੀ ਅਸਲ ਜਿੰਦਗੀ ਵਿਚ ਇਹ ਸਿਤਾਰੇ ਕਿਥੇ ਕੁ ਖੜੋਂਦੇ ਹਨ ਜਿਨ੍ਹਾਂ ਨੂੰ ਅਸੀ ਆਪਣੀ ਜ਼ਿੰਦਗੀ ਦੇ ਆਈਡਿਅਲ ਮੰਨਦੇ ਹਾਂ?ਹੁਣ ਅਮੀਤਾਬ ਬੱਚਨ ਨੂੰ ਹੀ ਲਉ ਕੁਝ ਸਮਾਂ ਪਹਿਲਾਂ ਤੱਕ ਇਹ ਜਨਾਬ ਉੱਤਰ ਪਰਦੇਸ਼ ਦੇ ਬ੍ਰਾਾਂਡ ਅੰਬੈਸਡਰ ਸਨ ਪਰ ਅਚਾਨਕ ਪਲੜਾ ਬਦਲ ਕੇ ਮੋਦੀ ਦੇ ਖੇਮੇ ਵਿਚ ਜਾ ਵੜੇ ਅਤੇ ਗੁਜਰਾਤ ਦੇ ਅੰਬੈਸਡਰ ਬਣ ਗਏ ਅਮੀਤਾਬ ਵਰਗੀ ਹਸਤੀ ਤੋਂ ਐਸੀ ਉਮੀਦ ਨਹੀਂ ਕੀਤੀ ਜਾ ਸਕਦੀ
ਹੁਣ ਸ਼ਾਹਰੁਖ ਨੂੰ ਹੀ ਲਉ ਆਈ ਪੀ ਐਲ ਵਿਚ ਜਦੋਂ ਖਿਡਾਰੀਆਂ ਦੀ ਨਿਲਾਮੀ ਹੋ ਰਹੀ ਸੀ ਉਸ ਵੇਲੇ ਉਨ੍ਹਾਂ ਪਾਕਿਸਤਾਨ ਦੇ ਖਿਡਾਰੀਆਂ ਦੀ ਖਰੀਦ ਲਈ ਬੋਲੀ ਕਿਉਂ ਨਹੀਂ ਲਾਈ ਫਿਰ ਬਾਅਦ ਵਿਚ ਉਨ੍ਹਾਂ ਦੀ ਹਮਾਇੳ ਕਰਦੇ ਨਜ਼ਰ ਆਏ ਜਿਸ ਦੇ ਨਤੀਜਿਆਂ ਤੋਂ ਬਾਖੂਬੀ ਅਸੀਂ ਵਾਕਿਫ ਹਾਂ!
ੀੲਸੇ ਤਰ੍ਹਾਂ ਮੋਬਾਇਲ ਫੋਨ ਨੇ ਜਿਥੇ ਜਿੰਦਗੀ ਅਸਾਨ ਕੀਤੀ ਹੈ ਉਸੇ ਤਰ੍ਹਾਂ ਇਹ ਹਰ ਬੰਦੇ ਨੂੰ ਰੋਗ ਤਰ੍ਹਾਂ ਲੱਗ ਗਿਆ ਹੈ ਜਿਸ ਨੂੰ ਵਖੋ ਕੰਨ ਨੂੰ ਮੋਬਾਇਲ ਲਾੲ ਿਮਸਤ ਨਜ਼ਰ ਆਉਂਦਾ ਹੈ ਆਸੇ ਪਾਸੇ ਤੋਂ ਬੇਖਬਰ ਕਈ ਵਾਰੀ ਇਹ ਮੋਬਾਇਲ ਇਨਸਾਨੀ ਜ਼ਿੰਦਗੀ ਦੇ ਖਾਤਮੇ ਦਾ ਕਾਰਣ ਵੀ ਬਣਿਆ ,ਮੌਕੇ ਬੇਮੌਕੇ ਵੱਜਦੇ ਇਹ ਮੋਬਾਇਲ ਸ਼ਰਮਿੰਦਗੀ ਦਾ ਕਾਰਣ ਬਣੇ ਮੋਬਾਇਲ ਰਾਂਹੀ ਐਮ ਐਮ ਐਸ ਕੁੜੀਆਂ ਲਈ ਇੱਜਤ ਦਾਅ ਤੇ ਲਾਉਣ ਦਾ ਕਾਰਣ ਬਣੇ ਪਰ ਬਾਵਜ਼ੂਦ ਇਸਦੇ ਇਹ ਸਾਡੀ ਜ਼ਿੰਦਗੀ ਵਿੱਚੋਂ ਹੁਣ ਗੈਰਹਾਜ਼ਿਰ ਹੋਣੇ ਅਉਖੇ ਨੇ!
ਸੋ ਮੇਰੇ ਇਸ ਪੂਰੇ ਵਿਚਾਰ ਤੋਂ ਭਾਵ ਇਹ ਹੈ ਕੀ ਜੇ ਅਸੀਂ ਇਸ ਟੀਵੀ ਨਾਮੀ ਸਾਧਨ ਦੇ ਇਨ੍ਹੇ ਆਦੀ ਹੋ ਗਏ ਹਾਂ ਕੀ ਇਹ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ ਪਰ ਇਸ ਅਹਿਮ ਹਿੱਸੇ ਨੂੰ ਇਨ੍ਹਾਂ ਅਹਿਮ ਨਾਂ ਹੋਣ ਦਿਉ ਕੀ ਸਮਾਜ ਦੀ ਸੋਚ ਹੀ ਦਾਅ ਤੇ ਲੱਗ ਜਾਏ ਸਾਡੀਆਂ ਸਮਾਜਿਕ ਕੀਮਤਾਂ ਹੀ ਨਿਲਾਮ ਹੋ ਜਾਣ,ਸਬ ਤੋਂ ਵੱਡੀ ਸੋਚ ਜੋ ਇਸ ਵੇਲੇ ਸਮਾਜ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਉਹ ਇਹ ਕੀ ਅਸੀਂ ਆਪਣੀ ਆਉਣ ਵਾਲੀ ਪੀੜੀ ਨੂ ਕੀ ਪਰੋਸ ਰਹੇ ਹਾਂ ਕੀ ਸਾਡੀ ਆਉਣ ਵਾਲੀ ਪੀੜੀ ਸਾਡੀਆਂ ਸਮਾਜਿਕ ਅਤੇ ਪਰਿਵਾਰਿਕ ਕੀਮਤਾਂ ਨੂੰ ਅਪਨਾ ਸਕੇਗੀ ??????????????
