ਰੱਬਾ ਤੇਰੀ ਦੁਨਿਆ ਦੀ ਮਤ ਹੀ ਖਰਾਬ ਵੇ,
ਖਾਂਦੇ ਪਏ ਨੇ ਕੁੜੀਆ ਦਾ ਇਥੇ ਇਹ ਕਬਾਬ ਵੇ,
ਜਨਮ ਸਾਰ ਹੀ ਮਾਰ ਦਿੰਦੇ ਸੀ, ਪਿਹਲੇ ਲੋਕ ਜਮਾਨੇ,
ਧੀ ਜਮੀ ਲਈ ਹੋ ਜਾਂਦੇ ਸੀ ਪਲ ਵਿਚ ਸੱਬ ਬੇਗਾਨੇ,
ਧੀ ਦੀ ਨਾ ਕੋਈ ਇਕ ਵੀ ਸੁਣਦਾ,
ਕਰਦੀ ਸੀ ਭਾਂਵੇਂ ਲੱਖ ਵਿਰਲਾਪ ਵੇ
ਰੱਬਾ ਤੇਰੀ ਦੁਨਿਆ ਦੀ ਮਤ ਹੀ ਖਰਾਬ ਵੇ,
ਖਾਂਦੇ ਪਏ ਨੇ ਕੁੜੀਆ ………………………
ਅੱਜ ਕਲ ਦੋਰ ਮਸ਼ੀਨਾ ਵਾਲਾ, ਡਾੱਡਾਹ ਚੰਦਰਾ ਆਇਆ,
ਮਾਂ ਦੀ ਕੁੱਖ ਦੇ ਅੰਦਰ ਧੀ ਨੂੰ, ਜਿਉਨਦੇ ਜੀ ਮਾਰ ਮੁਕਾਇਆ,
ਕੈਸਾ ਇਹ ਦੁਨਿਆ ਤੇ ਝੂਲੀਆ,
ਕਹਿਰ ਵਾਲਾ ਸੈਲਾਬ ਵੇ,
ਰੱਬਾ ਤੇਰੀ ਦੁਨਿਆ ਦੀ ਮਤ ਹੀ ਖਰਾਬ ਵੇ,
ਖਾਂਦੇ ਪਏ ਨੇ ਕੁੜੀਆ ………………………
ਮਾਂ ਦੇ ਦਿਲ ਦਾ ਹਾਲ ਕੀ ਹੋਇਆ, ਉਹ ਕਿਸ ਨੂੰ ਜਾ ਸੁਣਾਵੇ,
ਕਲੀ ਬੈਠੀ ਬੇਬਸ ਹੋਈ, ਉਹ ਕਿਸ ਨੂੰ ਦੁੱਖ ਸੁਣਾਵੇ,
ਉਸ ਦੇ ਜ਼ਿਗਰ ਦੇ ਟੋਟੇ ਦਾ,
ਹੋਇਆ ਅਖਾਂ ਸਾਹਵੇਂ ਕਿੰਝ ਨਾਸ਼ ਵੇ,
ਰੱਬਾ ਤੇਰੀ ਦੁਨਿਆ ਦੀ ਮਤ ਹੀ ਖਰਾਬ ਵੇ,
ਖਾਂਦੇ ਪਏ ਨੇ ਕੁੜੀਆ ………………………