ਘਰ ਰੀਝ ਮੀਤ ਦੀ ਸੰਪਰਕ

ਪੀ. ਐਸ. ਮੀਤ


ਵਸੋ ਵਿਚ ਜਹਾਨ ਦੇ ਤੂਸੀ ਸਾਰੇ, 
ਕਿਸੇ ਖਿੜੇ ਫੁੱਲ ਗੂਲਾਬ ਵਾਂਗੂੰ
ਤੁਹਾਡੇ ਦਿਲ ਵਿਚ ਮੇਰੇ ਲਈ ਥਾਂ ਰਹੇ, 
ਕਿਸੇ ਠਾਠਾਂ ਮਾਰਦੇ ਚਨਾਬ ਵਾਂਗੂੰ

ਤੁਸੀ ਵਸੇ ਗਏ ਵਿਚ ਦਿਲ ਸਾਡੇ
ਕਿਸੇ ਮਿਠੀ ਤੇ ਪਿਆਰੀ ਯਾਦ ਵਾਂਗੂੰ
ਮੁਖ ਤੇਰਾ ਨਿੰਝ ਮੈਨੂੰ ਲਗਦਾ ਹੈ
ਕਿਸੇ ਪਿਹਰ ਦੀ ਪਿਹਲੀ ਨਮਾਜ਼ ਵਾਂਗੂੰ
ਤੁਸੀਂ ਬਣਕੇ ਸਵਾਲ ਜੇ ਟਕਰੇ ਹੋ
ਅਸੀਂ ਮਿਲਾਂਗੇ ਸਦਾ ਜਵਾਬ ਵਾਂਗੂੰ
ਤੁਹਾਡੇ ਦਿਲ ਵਿਚ ਮੇਰੇ ਲਈ ਥਾਂ ਰਹੇ, 
ਕਿਸੇ ਠਾਠਾਂ ਮਾਰਦੇ ਚਨਾਬ ਵਾਂਗੂੰ


ਨਹੀਂ ਮੰਗਦਾ ਤੂਸਾਂ ਤੋਂ ਹੋਰ ਕੂਝ ਮੈਂ, 
ਨਾ ਹੀ ਇਛਾ ਕੋਈ ਪਾਣੇ ਦੀ
ਤੁਸੀਂ ਗਲ ਨਾਲ ਲਾ ਲੋ ਇਕ ਵਾਰੀਂ, 
ਇਕੋ ਰੀਝ ਹੈ ਮੀਤ ਮਰਜਾਨੇ ਦੀ
ਡੋਰ ਰੱਬ ਨੇ ਇੰਝ ਮੇਰੀ ਫੜੀ ਹੋਈ ਹੈ, 
ਜਿੰਵੇਂ ਅਸਵਾਰ ਦੇ ਹੱਥ ਰੱਕਾਬ ਵਾਂਗੂੰ
ਤੁਹਾਡੇ ਦਿਲ ਵਿਚ ਮੇਰੇ ਲਈ ਥਾਂ ਰਹੇ, 
ਕਿਸੇ ਠਾਠਾਂ ਮਾਰਦੇ ਚਨਾਬ ਵਾਂਗੂੰ
SocialTwist Tell-a-Friend

ਪੀ. ਐਸ. ਮੀਤ

ਉਪਰ

© sanjhamarg.com   free counter