ਔਰਤਾਂ ਦੇ ਹੱਕਾਂ ਦੀ ਰਾਖੀ ਲਈ ੮ ਮਾਰਚ ਨੂੰ ਦੂਨੀਆਂ ਭਰ ਦੇ ਦੇਸ਼ “ਇੰਨਟਰਨੈਸ਼ਨਲ ਵੂਮੈਨ ਦਿਵਸ” ਮਨਾਂਉਂਦੇ ਹਨ ,ਇਸ ਦਿਨ ਦੀ ਸੂਰੁਆਤ ੧੮੬੯ ਵਿਚ ਇਕ ਬ੍ਰਿਟਿਸ਼ ਐਮ.ਪੀ ਜੌਨ ਸਟੂਅਰਟ ਵਲੋਂ ਔਰਤਾਂ ਦੇ ਹੱਕ ਵਿਚ ਉਠਾਈ ਅਵਾਜ਼ ਸੀ ਜਿਸ ਵਿਚ ਉਸਨੇ ਮੰਗ ਰਖੀ ਸੀ ਕੀ ਔਰਤਾਂ ਨੂੰ ਮੱਤਦਾਨ ਦਾ ਅਧਿਕਾਰ ਹੋਣਾ ਚਾਹੀਦਾ ਹੈ ਇਸ ਤੋਂ ਬਾਅਦ ਨਿਉਜ਼ੀਲੈਂਡ ਦੂਨੀਆ ਦਾ ਪਹਿਲਾ ਐਸਾਦੇਸ਼ ਬਣਿਆ ਜਿਸ ਨੇ ੧੯ ਸਤੰਬਰ ੧੮੯੩ ਨੂੰ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ! ਇਸ ਦਿਵਸ ਦੀ ਅਸਲ ਸੂਰੁਆਤ ੧੯੧੦ ਵਿਚ ਕੋਪਨਹੇਗਨ ਵਿਚ ਹੋਈ ਜਿਥੇ ਦੂਜੀ ਅੰਤਰਰਾਸ਼ਟਰੀ ਕੰਮਕਾਜੀ ਮਹਿਲਾ ਕਾਨਫਰੰਸ ਵਿਚ ਇਹ ਫੈਸਲਾ ਲਿਆ ਗਿਆ ਕੀ ਦੂਨੀਆ ਦਾ ਹਰ ਦੇਸ਼ ੮ ਮਾਰਚ ਨੂੰ ਮਹਿਲਾ ਦਿਵਸ ਵਜੋਂ ਮਨਾਏਗਾ ਤੇ ੳਦੋਂ ਤੋਂ ਲੈ ਕੇ ਹੁਣ ਤੱਕ ਕਈ ਮਹਿਲਾ ਦਿਵਸ ਆਏ ਤੇ ਗਏ ਪਰ ਕੀ ਔਰਤਾਂ ਨੂੰ ਉਹਨਾਂ ਦੇ ਹੱਕ ਮਿਲੇ? ਕੀ ਇਕ ਔਰਤ ਨੂੰ ਇਨ੍ਹੀਂ ਅਜ਼ਾਦੀ ਦਿੱਤੀ ਗਈ ਸਾਡੇ ਸਮਾਜ ਵਲੋਂ ਕੀ ਉਹ ਆਪਣੇ ਹੱਕ ਲਈ ਅਵਾਜ਼ ਬੁਲੰਦ ਕਰ ਸਕੇ ਅਤੇ ਆਪਣਾ ਹੱਕ ਲੈ ਸਕੇ?
ਕਹਿਣ ਲਈ ਔਰਤ ਪੂਰਣ ਤੌਰ ਤੇ ਅਜ਼ਾਦ ਹੈ ਪਰ ਇਹ ਅਜ਼ਾਦੀ ਕੈਸੀ ਹੈ ਜਿਥੇ ਔਰਤਾਂ ਨੂੰ ਦਾਜ ਦੀ ਬਲੀ ਚੜਾਇਆ ਜਾਂਦਾ ਹੈ ,ਔਰਤ ਨੂੰ ਜੰਮਣ ਤੋਂ ਪਹਿਲਾਂ ਹੀ ਕੂਖ ਵਿਚ ਖਤਮ ਕਰ ਦਿੱਤਾ ਜਾਂਦਾ ਹੈ ਅੰਕੜੇ ਦੱਸਦੇ ਹਨ ਕੀ ਪੰਜਾਬ ਵਿਚ ਭਰੂਣ ਹਤਿਆ ਇਨ੍ਹੀ ਵੱਧ ਗਈ ਹੈ ਕੀ ਅੱਜ ੧੦੦੦ ਮੁੰਡਿਆਂ ਪਿਛੇ ਸਿਰਫ ੭੯੩ ਕੂੜੀਆਂ ਹੀ ਰਹਿ ਗਈਆਂ ਹਨ!
ਪਿਛੇ ਜਿਹੇ ਯੂ.ਪੀ ਦੀ ਇਕ ਘਟਨਾ ਵੈਖ ਕੇ ਮਨ ਬਹੁਤ ਹੀ ਦੂਖੀ ਹੋਇਆ ਜਿਸ ਵਿਚ ਇਕ ਗਰੀਬ ਔਰਤ ਨੂੰ ਥਾਣੇਦਾਰ ਵਲੋਂ ਮੂੰਹ ਤੇ ਚਪੇੜਾਂ ਮਾਰੀਆਂ ਗਈਆਂ ਅਤੇ ਉਸ ਨੂੰ ਵਾਲਾਂ ਤੋ ਫੜ ਕੇ ਘਸੀਟਿਆ ਗਿਆ,ਇਕ ਹੋਰ ਘਟਨਾ ਦਾ ਜ਼ਿਕਰ ਹੈ ਕੀ ਬਿਹਾਰ ਦੇ ਇਕ ਪਿੰਡ ਵਿਚ ਔਰਤ ਨੂੰ ਸਾਰੇ ਪਿੰਡ ਸਾਮ੍ਹਣੇ ਨੰਗਾ ਕਰ ਕੇ ਘੂਮਾਇਆ ਗਿਆ ਅਤੇ ਪਿੰਡ ਦੇ ਲੋਕਾਂ ਵਲੋਂ ਉਸ ਨੂੰ ਪੱਥਰ ਮਾਰ ਮਾਰ ਕੇ ਮਾਰ ਦਿੱਤਾ ਗਿਆ,ਪੰਜਾਬ ਦੇ ਫਰੀਦਕੋਟ ਦੀ ਤਾਜ਼ਾ ਤਰੀਨ ਘਟਨਾ ਹੈ ਇਕ ਨਵਵਿਵਾਹਿਤਾ ਨੂੰ ਹਨੀਮੂਨ ਦੇ ਬਹਾਨੇ ਸ਼ਿਮਲਾ ਲਿਜਾ ਕੇ ਖਾਈ ਵਿਚ ਧੱਕਾ ਦੇ ਦਿੱਤਾ ਗਿਆ ਕਸੂਰ ਸੀ ਕੀ ਉਹ ਮੂੰਹ ਮੰਗਿਆ ਦਾਜ ਨਹੀਂ ਸੀ ਲਿਆਈ ਆਏ ਦਿਨ ਔਰਤਾਂ ਕਦੀ ਬਲਾਤਕਾਰ, ਕਦੀ ਛੇੜਛਾੜ ਅਤੇ ਜਿਸਮਫਰੋਸ਼ੀ ਦੀਆਂ ਸ਼ਿਕਾਰ ਹੋ ਰਹੀਆਂ ਹਨ! ਫਿਰ ਕਿਸ ਔਰਤ ਦਿਵਸ ਦੀ ਖੂਸ਼ੀ ਅਸੀਂ ਮਨਾ ਰਹੇ ਹਾਂ?
ਝੇ ਕੰਮਕਾਜੀ ਔਰਤ ਦੀ ਗੱਲ ਕੀਤੀ ਜਾਏ ਤਾਂ ਇਹ ਜਰੂਰ ਕਿਹਾ ਜਾ ਸਕਦਾ ਹੈ ਕੀ ਔਰਤ ਨੂੰ ਘਰੋਂ ਬਾਹਰ ਨਿਕਮਣ ਦੀ ਅਜ਼ਾਦੀ ਮਿਲੀ ਹੈ ਆਪਣੇ ਪੈਰਾਂ ਤੇ ਖਲੋਣ ਦੀ ਅਜਾਦੀ ਮਿਲੀ ਹੈ ਪਰ ਕੰਮਕਾਜ਼ੀ ਹਲਾਤਾਂ ਨੇ ਔਰਤ ਨੂੰ ਹੋਰ ਜ਼ਿਆਦਾ ਗੁਲਾਮ ਕਰ ਦਿੱਤਾ ਹੈ
ਸ਼ਾਡੇ ਦੇਸ਼ ਵਿਚ ਔਰਤ ਨੂੰ ਅਜੇ ਪੂਰਣ ਅਜਾਦੀ ਨਹੀਂ ਮਿਲੀ ਭਾਰਤੀ ਸਮਾਜ ਵਿਚ ਜੇ ਕਰ ਕੋਈ ਔਰਤ ਕਮਾ ਕੇ ਖਾਂਦੀ ਹੈ ਤਾਂ ਲੋਕ ਉਸ ਨੂੰ ਅਵੱਲੀਆਂ ਹੀ ਨਜ਼ਰਾਂ ਨਾਲ ਵੇਖਦੇ ਨੇ ਅੱਜ ਵੀ ਸਾਡੇ ਸਮਾਜ ਵਿਚ ਘਰ ਬਹਿ ਕੇ ਚੁਲ੍ਹਾ ਚੌਂਕਾ ਕਰਨ ਵਾਲੀ ਔਰਤ ਨੂੰ ਵਧੇਰੇ ਇੱਜਤ ਬਖਸ਼ੀ ਜਾਂਦੀ ਹੈ,ਅਜ ਔਰਤਾਂ ਨੇ ਹਰ ਕੰਮ ਵਿਚ ਮੱਲ ਮਾਰੀ ਹੈ ਬੇਸ਼ਕ ਉਹ ਅੰਤਰਿਕਸ਼ ਵਿਚ ਜਾਣ ਵਰਗਾ ਹੀ ਕਿਉਂ ਨਾਂ ਹੋਏ,ਪਰ ਗੱਲ ਫਿਰ ਉਥੇ ਹੀ ਰਹਿ ਜਾਂਦੀ ਹੈ ਕੀ ਸਾਡੇ ਸਮਾਜ ਦੀ ਆਮ ਔਰਤ ਨੂੰ ਕੀ ਲਾਭ ਹੋਇਆ ਤਾਂ ਸਪਸ਼ਟ ਜਿਹੀ ਗੱਲ ਹੈ ਕੀ ਆਮ ਔਰਤ ਅੱਜ ਵੀ ਸਦੀਆਂ ਪਿਛੇ ਹੀ ਆਪਣਾ ਵਜੂਦ ਤਲਾਸ਼ਦੀ ਨਜ਼ਰ ਆਉਂਦੀ ਹੈ, ਤਸਲੀਮਾਂ ਨਸਰੀਨ ਵਰਗੀ ਲੇਖਕ ਨੂੰ ਦੇਸ ਨਿਕਾਲਾ ਤੱਕ ਦੇ ਦਿੱਤਾ ਜਾਂਦਾ ਹੈ ਕਿਸ ਲਈ ਕੀ ਉਹ ਔਰਤ ਦੇ ਹੱਕ ਵਿਚ ਅਵਾਜ਼ ਉਠੳਂਦੀ ਹੈ ,ਸਰਕਾਰ ਵਲੌਂ ਪਿਛੇ ਜਿਹੇ ਔਰਤਾਂ ਨੂੰ ਰਾਖਵੇਂ ਕਰਣ ਵਿਚ ੩੦% ਦੀ ਹਿੱਸੇਦਾਰੀ ਦਾ ਕਨੂੰਨ ਪਾਸ ਕਰ ਦਿੱਤਾ ਗਿਆ ਪਰ ਫਿਰ ਵੀ ਆਮ ਔਰਤ ਇਸ ਤੋਂ ਵਾਂਜੀ ਹੈ ,ਔਰਤ ਦਿਵਸ ਦਾ ਮਹੱਤਵ ਉਨ੍ਹਾਂ ਔਰਤਾਂ ਲਈ ਵਧੈਰੇ ਹੈ ਜੋ ਉੱਚ ਵਰਗ ਨਾਲ ਸੰਬੰਧ ਰਖਦੀਆਂ ਹਨ ਆਮ ਤਬਕੇ ਦੀ ਔਰਤ ਨੂੰ ਤੇ ਔਰਤ ਦਿਵਸ ਦੀ ਜਾਣਕਾਰੀ ਤੱਕ ਨਹੀਂ ਹੂੰਦੀ ਇਥੋਂ ਤੱਕ ਕੀ ਆਮ ਔਰਤ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕਤਾ ਨਹੀਂ ਹੈ ,ਅੱਜ ਵੀ ਭਾਰਤ ਦੀ ਬਹੁਤੀ ਅਬਾਦੀ ਐਸੀ ਹੈ ਜੋ ਲੜਕੀਆਂ ਨੂੰ ਪੜਾਉਣਾ ਨਹੀਂ ਚਾਹੂੰਦੀ,ਬਹੁਤ ਲੋਕ ਐਸੇ ਨੇ ਜੋ ਲੜਕੀ ਨੂੰ ਪੈਦਾ ਹੀ ਨਹੀਂ ਹੋਣ ਦਿੰਦੇ,ਸਾਡੇ ਸਮਾਜ ਵਿਚ ਅੱਜ ਵੀ ਔਰਤ ਆਪਣੇ ਪਤੀ ਹਥੋਂ ਕੂੱਟੀ ਜਾਂਦੀ ਹੈ ਤੇ ਉਹ ਇਹ ਕੂੱਟ ਨੂੰ ਬਰਦਾਸ਼ਤ ਕਰਦੀ ਹੈ ਉਹ ਆਪਣੇ ਪਤੀ ਦੇ ਖਿਲਾਫ ਅਵਾਜ਼ ਉਠਾਉਂਣ ਨੂੰ ਪਾਪ ਸਮਝਦੀ ਹੈ
ਮੇਰਾ ਮੰਨਨਾ ਇਹ ਹੈ ਕੀ ਅੱਜ ਦੇ ਆਧੁਨਿਕ ਸਮਾਜ ਨਾਲੋਂ ਪੁਰਾਤਨ ਸਮੇਂ ਦੇ ਸਮਾਜ ਵਿਚ ਔਰਤ ਵਧੇਰੇ ਅਜ਼ਾਦ ਸੀ ਅੱਜ ਨਾਲੋਂ ਜ਼ਿਆਦਾ ਇੱਜ਼ਤ ਉਸ ਵੇਲੇ ਔਰਤ ਦੀ ਕੀਤੀ ਜਾਂਦੀ ਸੀ
ਅੱਜ ਦੇ ਸਮਾਜ ਵਿਚ ਅੱਜ ਵੀ ਜਿੰਨੀਆਂ ਅਸੀਸ਼ਾਂ ਨੇ ਉਹ ਸਿਰਫ ਮਰਦਾਂ ਲਈ ਨੇ ਤੇ ਜਿਨੀਆਂ ਗਾਲ੍ਹਾਂ ਨੇ ਉਹ ਔਰਤਾਂ ਲਈ ਨੇ ਫਿਰ ਵੀ ਅਸੀਂ ਔਰਤ ਦਿਵਸ ਤੇ ਔਰਤਾਂ ਦੇ ਹੱਕਾਂ ਲਈ ਗੱਲ ਕਰਦੇ ਹਾਂ, ਮੈਨੂੰ ਨਹੀਂ ਲੱਗਦਾ ਕੀ ਔਰਤ ਦਿਵਸ ਮਨਾ ਲੈਣ ਨਾਲ ਔਰਤ ਦੇ ਹਲਾਤ ਸੁਧਰ ਜਾਣਗੇ!
ਇਸ ਵਿਸ਼ੇ ਤੇ ਗੱਲ ਕਰਨੀ ਮੈਨੂੰ ਸਮੇਂ ਦੀ ਬਰਬਾਦੀ ਲੱਗ ਰਹੀ ਹੈ ਕਿਉਂ ਉਪਰ ਮੈਂ ਜਿਨ੍ਹੇਂ ਵੀ ਮਸਲੇ ਜ਼ਿਕਰ ਕੀਤੇ ਹਨ ਉਹ ਪਤਾ ਨਹੀਂ ਕਿਨ੍ਹੀਆਂ ਸਦੀਆਂ ਤੋਂ ਜਿਉਂ ਦੇ ਤਿਉਂ ਨੇ ਕਿਨ੍ਹੇ ਔਰਤ ਦਿਵਸ ਆਏ ਤੇ ਗਏ ਕੀ ਕੋਈ ਮਸਲਾ ਹੱਲ ਹੋਇਆ ਫਿਰ ਕਿਸ ਔਰਤ ਤੇ ਕਿਸ ਦੇ ਹੱਕਾਂ ਦੀ ਚਰਚਾ ਕਰਕੇ ਅਸੀਂ ਖਾਨਾ ਪੂਰਤੀ ਕਰ ਦੇਣਾ ਚਾਹੂੰਦੇ ਹਾਂ ਕੀ ਅਸੀਂ ਔਰਤ ਦਿਵਸ ਮਨਾ ਲਿਆ???????ਇਹ ਤੇ ਸ੍ਰੀ ਗੂਰੂ ਨਾਨਕ ਜੀ ਨੇ ਵੀ ਆਖਿਆ ਸੀ ਕੀ_
ਸ਼ੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ
ਸ਼ੋ ਔਰਤ ਤੇ ਸਦੀਆਂ ਤੋਂ ਇਨ੍ਹਾਂ ਹਲਾੱਤਾਂ ਵਿਚ ਹੀ ਰਹਿ ਰਹੀ ਹੈ ਤੇ ਸ਼ਾਇਦ ਰਹਿੰਦੀ ਰਹੇਗੀ ਫਿਰ ਕੀ ਔਰਤ ਦਿਵਸ ਤੇ ਕਿਹੜੇ ਹੱਕ????