ਸਾਨੂੰ ਸਬ ਨੂੰ ਪਤਾ ਹੈ ਕਿ ਚੋਣਾਂ ਦਾ ਵਕਤ ਹੈ,ਸਬ ਲੀਡਰ ਆਪਣੀ ਵੁਕਤ ਪਵਾਉਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਵਰਤ ਰਹੇ ਹਨ,ਕੋਈ ਹੱਥ ਕੱਟ ਦੇਣ ਦੀ ਗੱਲ ਕਰਦਾ ਹੈ,ਤੇ ਕੋਈ ਰੋਡਰੋਲਰ ਦੇ ਥੱਲੇ ਦੇ ਦੇਣ ਦੀ ਗੱਲ ਕਰ ਰਿਹਾ ਹੈ,ਕੋਈ ਗਾਲ੍ਹਾਂ ਦਾ ਜਵਾਬ ਗਾਲ੍ਹਾਂ ਨਾਲ ਦੇ ਰਿਹਾ ਹੈ,ਕਿਸੇ ਦੇ ਮੂੰਹ ਤੇ ਛਿੱਤਰ ਸੁੱਟੇ ਜਾਂਦੇ ਨੇ,ਤੇ ਕੋਈ ਸਿਆਣਾ ਬਿਆਣਾ ਹੋ ਕੇ ਬਜ਼ੁਰਗਾਂ ਦਾ ਅਪਮਾਣ ਕਰ ਰਿਹਾ ਹੈ,ਕੋਈ ਕਿਸੇ ਨੂੰ ਹਿਜੜਾ ਕਹਿ ਕੇ ਆਪਣਾ ਮਰਦਾਊਪਣ ਵਖਾ ਰਿਹਾ ਹੈ. ਕੀ ਇਹ ਹੀ ਹੈ ਭਾਰਤ ਦੀ ਰਾਜਨੀਤਿਕ ਤਸਵੀਰ?ਜੇ ਇਹ ਸੱਚ ਹੈ ਤਾਂ ਬੜੀ ਸ਼ਰਮਨਾਕ ਘੜੀ ਹੈ ਇਹ ਭਾਰਤਵਾਸੀਆਂ ਲਈ.ਕੋਈ ਵੀ ਲੀਡਰ ਜਾਂ ਰਾਜਨੀਤਿਕ ਪਾਰਟੀ ਇਸ ਵੱਕਤ ਦੇਸ਼ ਦੀ ਗੱਲ ਨਹੀਂ ਕਰ ਰਹੇ,ਕਿਸੇ ਦਾ ਧਿਆਨ ਦੇਸ਼ ਦੀ ਆਰਥਿਕਤਾ ਜਾਂ ਵਿਕਾਸ ਵੱਲ ਨਹੀਂ,ਦੇਸ਼ ਸਾਮ੍ਹਣੇ ਪਸਰੀਆਂ ਸਮੱਸਿਆਂਵਾਂ ਦੀ ਗੱਲ ਕੋਈ ਨਹੀਂ ਕਰਦਾ. ਹਰ੍ਹ ਇਕ ਨੇਤਾ ਵੱਧ ਤੋਂ ਵੱਧ ਦੂਸ਼ਣਬਾਜੀ ਕਰ ਕੇ ਆਪਣੇ ਆਪ ਨੂੰ ਆਮ ਲੋਕਾਂ ਦਾ ਹਿੱਤਕਾਰੀ ਸਿੱਧ ਕਰ ਦੇਣਾ ਚਾਹੂੰਦਾ ਹੈ,ਮੈਨੂੰ ਇਹ ਨਹੀਂ ਸਮਝ ਆੳਦੀ ਕਿ ਜਨਤਾ ਇਹ ਤਮਾਸ਼ਾ ਕਿਉਂ ਬਰਦਾਸ਼ਤ ਕਰ ਰਹੀ ਹੈ
ਕਿਉ ਜਨਤਾ ਇਹਨਾਂ ਤਮਾਸ਼ਬੀਨਾਂ ਨੂੰ ਸਵਾਲਾਂ ਦੇ ਘੇਰੇ ਵਿਚ ਨਹੀਂ ਲਿਆਉਂਦੀ,ਰਾਜਨੀਤਿ ਇੰਨ੍ਹੀ ਘਟੀਆ ਤੇ ਸਸਤੀ ਕਿਉਂ ਹੋ ਗਈ ਸਾਡੇ ਹਿੰਦੋਸਤਾਨ ਵਿਚ?ਅੱਜ ਜੇ ਕੋਈ ਨੇਤਾ ਆਪਣਾ ਦਲ ਬਦਲ ਲੈਂਦਾ ਹੈ ਤਾਂ ਉਹ ਇਹ ਕਹਿੰਦਾ ਹੈ ਕਿ ਮੇਰੀ ਵਿਚਾਰਧਾਰਾ ਉਹਨਾਂ ਨਾਲ ਨਹੀਂ ਸੀ ਮਿਲਦੀ,ਪਰ ਅਗਲੀ ਸਵੇਰ ਹੀ ਟੀ.ਵੀ. ਤੇ ਅਖਬਾਰ ਦੁਹਾਈ ਦੇ ਰਹੇ ਹੁੰਦੇ ਹਨ ਕਿ ਨੇਤਾ ਜੀ ਵਾਪਿਸ ਪਾਰਟੀ ਵਿਚ ਚਲੇ ਗਏ ਹਨ,ਕਿਉਂ ਇਹਨਾਂ ਲੋਕਾਂ ਨੇ ਆਮ ਜਨਤਾ ਦੀਆਂ ਭਾਵਨਾਵਾਂ ਦਾ ਮਜ਼ਾਕ ਉਡਾਇਆ ਹੋਇਆ ਹੈ,ਕਿਉਂ ਨਹੀਂ ਆਮ ਲੋਕ ਇਸ ਤਮਾਸ਼ੇ ਨੂੰ ਵੇਖਣੋ ਹਟਦੇ,ਕਿਉਂ ਨਹੀਂ ਲੋਕ ਆਪਣੀ ਸੋਚ ਤੋਂ ਕੰਮ ਲੈਂਦੇ,ਗਲ੍ਹੀਆਂ ਦੀ ਲੜਾਈ ਲੜਣ ਵਾਲੀਆਂ ਸਾਡੀਆਂ ਇਸਤਰੀ ਨੇਤਾਂਵਾਂ,ਸਮਾਜ ਦਾ ਕੀ ਭਲਾ ਕਰਨਗੀਆਂ ਜਿਨ੍ਹਾਂ ਨੂੰ ਅੱਜੇ ਤੱਕ ਬੋਲ੍ਹਣ ਦਾ ਹੀ ਪਤਾ ਨਹੀਂ ਲੱਗਾ,ਕਿ ਉਹ ਨੁਮਾਇੰਦਗੀ ਕਰਨਗੀਆਂ ਇਸਤਰੀ ਸਮਾਜ ਦੀ ਸੰਸਦ ਵਿਚ ਬੈਠ ਕੇ .ਚੋਣਾ ਹੋਣ ਨੂੰ ਅੱਜੇ ਬਹੁਤ ਦਿਨ ਹੈ ਨੇ ਤੇ ਆਮ ਜਨਤਾ ਨੂੰ ਅਜੇ ਹੋਰ ਬਹੁਤ ਤਮਾਸ਼ੇ ਵੇਖਣ ਦੇ ਮੌਕੇ ਮਿਲਣਗੇ.ਜਿਸ ਲੀਡਰ ਦਾ ਡਰਾਮਾਂ ਜਾਂ ਤਮਾਸ਼ਾ ਜਨਤਾ ਨੂੰ ਸਭ ਤੋਂ ਚੰਗਾ ਲਗੇਗਾ ਉਹ ਨੇਤਾ ਬਣੇਗਾ,ਜੇ ਨੇਤਾ ਨਾਂ ਵੀ ਬਣਿਆਂ ਤਾਂ ਅਭਿਨੇਤਾ ਤਾਂ ਜਰੂਰ ਬਣ ਹੀ ਜਾਏਗਾ.
ਅੱਜ ਭਗਤ ਸਿੰਘ, ਲਾਲਾ ਲਾਜਪੱਤਰਾਏ,ਲਾਲ ਬਹਾਦਰ ਸ਼ਾਸ਼ਤਰੀ ਜੀ,ਵਰਗੇ ਨੇਤਾ ਸਾਡੇ ਦੇਸ਼ ਦੀ ਗਰੀਬ ਰਾਜਨੀਤਿ ਨੂੰ ਵੇਖ ਕੇ ਜਰੂਰ ਸੋਚਦੇ ਹੋਣਗੇ ਕਿ ਇਸ ਦਿਨ ਲਈ ਅਸੀਂ ਕੁਰਬਾਨੀਆਂ ਦਿੱਤੀਆਂ ਸਨ? ਝੇ ਅਜ਼ਾਦ ਮੁਲਕ ਦਾ ਇਹ ਹਸ਼ਰ ਹੁਣਾ ਸੀ ਤੇ ਇਸ ਤੋਂ ਚੰਗੀ ਤੇ ਗੁਲਾਮੀ ਦੀ ਰਾਜਨੀਤਿ ਸੀ,ਕੀ ਖੱਟਿਆ ਅਜ਼ਾਦ ਹੋ ਕੇ ਮੇਰੇ ਵਤਨ???????????????????????
ਤਮਾਸ਼ਾ......।
