ਘਰ ਸ਼ਾਇਨਿੰਗ ਇੰਡੀਆ ਸੰਪਰਕ

ਡਾ: ਜਸਬੀਰ ਕੌਰ


 ਇਕ ਕਹਾਵਤ ਹੈ ਕੀ “ਹਰ ਚਮਕਦੀ ਚੀਜ਼ ਸੋਨਾ ਨਹੀਂ ਹੂੰਦੀ” ਜਿਵੇਂ ਗਿਫਟ ਪੈਕ ਕੀਤੇ ਬਹੁਤ ਸੋਹਣੇ ਲੱਗਦੇ ਹਨ ਪਰ ਕਈ ਵਾਰੀ ਖੋਲਣ ਤੇ ਡਰਾਉਣ ਵਾਲੇ ਖਿਡਾਉਣੇ ਨਿਕਲਦੇ ਹਨ ਬਿਲਕੁਲ ਅਜਿਹੇ ਹਲਾਤ ਸਾਡੇ ਹਿੰਦੋਸਤਾਨ ਦੇ ਹਨ! ਸਰਕਾਰ ਕਿਹੰਦੀ ਹੈ ਕੀ ਆਉਣ ਵਾਲੇ ਦੱਸਾਂ ਸਾਲਾਂ ਵਿਚ ਭਾਰਤ ਦੁਨੀਆਂ ਵਿਚ ਸੁਪਰ-ਪਾਵਰ ਬਣ ਕੇ ਉੱਭਰੇਗਾ ਤੇ ਕਈ ਵਾਰੀ ਮੈਨੂੰ ਇਹ ਗੱਲ ਹਾਸੋਹੀਣੀ ਵੀ ਲੱਗਦੀ ਹੈ ਇਸ ਵੇਲੇ ਸਾਡਾ ਭਾਰਤ ਜਿਸ ਤੱਰਕੀ ਦੀ ਰਾਹ ਤੇ ਹੈ ਉਸ ਨੂੰ ਸਾਡੀ ਸਰਕਾਰ ਸ਼ਾਇਨਿੰਗ ਇੰਡੀਆ ਕਹਿ ਰਹੀ ਹੈ ਇਹ ਬਿਲਕੁਲ ਉਹ ਸਥਿਤੀ ਹੈ ਜੋ ਉੱਪਰ ਮੈਂ ਗਿਫਟ ਪੈਕ ਦੀ ਗੱਲ ਕੀਤੀ,ਕੀ ਦੁਨੀਆਂ ਸਾਮ੍ਹਣੇ ਭਾਰਤ ਦੀ ਛਵੀ ਚੰਗੀ ਦੱਸ ਦੇਣ ਨਾਲ ਇੰਡੀਆ ਸ਼ਾਇਨਿੰਗ ਹੋ ਜਾਏਗਾ? ਜਦੋਂ ਕੀ ਸਥਿਤੀ ਇਸ ਦੇ ਬਿਲਕੁਲ ਉਲਟ ਹੈ!
           ਮੇਰੇ ਸੂਝਵਾਨ ਪਾਠਕੋ ਕੀ ਅੱਜ ਦੇ ਹਲਾਤ ਐਸੇ ਹਨ?ਕੀ ਅਸੀਂ ਭਾਰਤ ਨੂੰ ਸ਼ਾਇਨਿੰਗ ਇੰਡੀਆ ਕਹਿ ਸਕੀਏ?ਮੇਰਾ ਖਿਆਲ ਇਹ ਹੈ ਕੀ ਅੱਜ ਦੇ ਭਾਰਤ ਵਿਚ ਕੂਝ ਵੀ ਅਜਿਹਾ ਨਹੀਂ ਵਾਪਰ ਰਿਹਾ ਜਿਸ ਦੇ ਸਿਰ ਤੇ ਭਾਰਤ ਨੂੰ ਸ਼ਾਇਨਿੰਗ ਕਿਹਾ ਜਾਏ ਕੀ ਅਜਿਹਾ ਦੇਸ਼ ਕਦੀ ਸ਼ਾਇਨਿੰਗ ਹੋ ਸਕਦਾ ਹੈ,ਜਿਸ ਦਾ ਦੁਨੀਆਂ ਵਿਚ ਅਬਾਦੀ ਪਖੋਂ ਦੂਜਾ ਨੰਬਰ ਹੋਏ ਪਰ ਵਿਸ਼ਵ ਪੱਧਰ ਤੇ ਖੇਡਣ ਲੲ ਿਸਿਵਾਏ ਕ੍ਰਿਕਟ ਦੇ ਖਿਡਾਰੀਆਂ ਦੇ ਹੋਰ ਕੈਡ ਲਈ ਖਿਡਾਰੀ ਹੀ ਨਾਂ ਹੋਣ ਅੱਜ ਵਿਸ਼ਵ ਪੱਧੇ ਤੇ ਭਾਰਤ ਕੋਲ ਕੋਈ ਖਿਡਾਰੀ ਐਸਾ ਨਹੀਂ ਜੋ ਭਾਰਤ ਨੂੰ ਸ਼ਇਨਿੰਗ ਕਰ ਸਕੇ ਇਕ ਅਰਬ ਜਨਤਾ ਵਾਲੇ ਇਸ ਦੇਸ਼ ਕੋਲ ਵਿਸ਼ਵ ਕੱਪ ਫੁਟਬਾਲ ਵਿਚ ਹਿੱਸਾ ਲੈਣ ਵਾਲੇ ਖਿਡਾਰੀ ਨਹੀਂ ਹਨ,ਜਿਸ ਦੇਸ਼ ਵਿਚ ਸਿਰਫ ਇਕ ਖੇਡ ਨੂੰ ਹੀ ਮੌਕਾ ਮਿਲਦਾ ਹੈ ਤੇ ਉਹ ਹੈ ਕ੍ਰਿਕਟ ਜਿਸ ਦੇ ਖਿਡਾਰੀ ਇਥੋਂ ਦੀ ਜਨਤਾ ਲਈ ਰੱਬ ਹਨ,ਜਿਥੇ ਹੋਰ ਖੇਡਾ ਲਈ ਖਿਡਾਰੀਆਂ ਕੋਲ ਨਾਂ ਸਹੁਲਤਾਂ ਪਹੁੰਚਦੀ”ਆ ਹਨ ਤੇ ਨਾ ਹੀ ਉਨ੍ਹਾਂ ਨੂੰ ਪਹਿਚਾਣ ਮਿਲਦੀ ਹੈ,ਭਾਰਤ ਦਾ ਰਾਸ਼ਟਰੀ ਖੇਡ ਕਹੇ ਜਾਣ ਵਾਲੀ ਹਾਕੀ ਦੇ ਹਲਾਤਾਂ ਤੋਂ ਤੁਸੀਂ ਬਾਖੂਬੀ ਜਾਣੂ ਹੋ! ਜਿਥੇ 80% ਜਨਤਾ ਗਰੀਬ ਹੋਏ,ਜਿਥੇ 40% ਲੋਕ ਭੁੱਖਮਰੀ ਨਾਲ ਮਰਦੇ ਹੋਣ ਤੇ ਸਰਕਾਰੀ ਗੋਦਾਮਾਂ ਵਿਚ ਅੰਨ੍ਹ ਪਏ  ਪਏ ਮਿੱਟੀ ਹੋ ਜਾਏ,ਕੀ ਅਜਿਹਾ ਦੇਸ਼ ਸ਼ਾਇਨਿੰਗ ਹੋ ਸਕਦਾ ਹੈ ਜਿਥੇ ਜ਼ਾਤ ਦੇ ਨਾਮ ਤੇ ਵਖਰੇਵੇਂ ਕੀਤੇ ਜਾਂਦੇ ਹੋਣ,ਕੀ ਅਜਿਹਾ ਦੇਸ਼ ਸ਼ਾਇਨਿੰਗ ਹੋ ਸਕਦਾ ਹੈ ਜਿਥੇ ਔਰਤਾਂ ਨੂੰ ਹੱਕ ਦੇਣ ਲਈ ਵੀ ਸਾਲਾਂ ਬੱਦੀ ਵਿਚਾਰ ਹੀ ਕੀਤਾ ਜਾ ਰਿਹਾ ਹੋਏ!ਔਰਤਾਂ ਦੇ ਅਧਿਕਾਰਾਂ ਦੇ ਹਨਨ ਦੀ ਗੱਲ ਇਸ ਗੱਲ ਤੋਂ ਸਿੱਧ ਹੁੂੰਦੀ ਹੈ ਕੀ ਭਾਰਤ ਦੀ ਪੰਚਾਇਤ ਪ੍ਰਣਾਲੀ ਵਿਚ ਔਰਤਾਂ ਨੂੰ ਸਰਪੰਚ ਬਣਨ ਦਾ ਅਧਿਕਾਰ ਦਿੱਤਾ ਗਿਆ ਹੈ ਪਰ ਹਲਾਤ ਇਹ ਨੇ ਕੀ ਔਰਤਾਂ ਸਰਪੰਚ ਬਣ ਕੇ ਵੀ ਲੋਕਾਂ ਦੇ ਘਰਾਂ ਵਿਚ ਚਾਕਰੀ ਕਰਦੀਆਂ ਹਨ ਉਨ੍ਹਾਂ ਨੂੰ ਆਪਣੇ ਸਰਪੰਚ ਹੋਣ ਦਾ ਮਤਲਬ ਤੱਕ ਨਹੀਂ ਪਤਾ ਪਿੰਡ ਦੇ ਚੌਧਰੀ ਉਨ੍ਹਾਂ ਤੋਂ ਜਦੋਂ ਚਾਹੁਣ ਜਿਥੇ ਚਾਹੁਣ ਅੰਗੂਠੇ ਲਗਵਾਂਉਂਦੇ ਹਨ ਤੇ ਆਪ ਚੌਧਰਦਾਰੀ ਕਰਦੇ ਹਨ ,ਇਸ ਸ਼ਾਇਂਿਨੰਗ ਇੰਡੀਆ ਵਿਚ ਹਰ ਮਿੰਟ ੫ ਔਰਤਾਂ ਦਾ ਬਲਾਤਕਾਰ ਹੂੰਦਾ ਹੈ ਕੀ ਅਜੇ ਵੀ ਇੰਡੀਆ ਸ਼ਾਇਨਿੰਗ ਹੈ? ਹਰ ਦਿਨ ਕਿਸਾਨਾਂ ਵਲੋਂ ਖੁਦਕੁਸੀ ਕਰਨ ਦੀਆਂ ਘਟਨਾਂਵਾਂ ਸਾਮ੍ਹਣੇ ਆ ਰਹੀਆਂ ਹਨ ਕਿਨ੍ਹੀ ਸ਼ਰਮ ਵਾਲੀ ਗੱਲ ਹੈ ਕੀ ਕਿਸਾਨ ਜਿਸ ਨੂੰ ਅੰਨਦਾਤਾ ਕਿਹਾ ਜਾਦਾ ਹੈ ਆਪ ਹੀ ਭੁੱਖਮਰੀ ਨਾਲ ਮਰ ਰਿਹਾ ਹੈ ਕਿਉਂਕੀ ਉਸ ਨੂੰ ਸਰਕਾਰ ਵਲੋਂ ਕੋਈ ਸਹੁਲੱਤ ਨਹੀਂ ਮਿਲ ਰਹੀ!
           ਨਕਸਲੀ ਹਮਲਿਆਂ ਕਰਕੇ ਭਾਰਤ ਦੀ ਸਥਿਤੀ ਜ਼ਰਜ਼ਰ ਹੈ ਸਰਕਾਰ ਨਕਸਲਵਾਦੀਆਂ ਅੱਗੇ ਮਜ਼ਬੂਰ ਹੈ ਨਕਸਲੀਆਂ ਵਲੋ ਕਿਨ੍ਹੇ ਹੀ ਮਾਸੂਮ ਲੋਕਾਂ ਅਤੇ ਜਵਾਨਾਂ ਦਾ ਨਿਰਦੋਸ਼ ਕਤਲ ਕੀਤਾ ਗਿਆ ਕੀ ਕਰ ਲਿਆ ਨਕਸਲੀਆਂ ਦਾ ਸਰਕਾਰ ਨੇ? ਭਾਰਤ ਦੀ ਸੁੱਰਖਿਆ ਤੋੜ ਕੇ ਅੱਤਵਾਦੀ ਕਿੰਨ੍ਹੇ ਹਮਲੇ ਕਰ ਜਾਂਦੇ ਨੇ ਨਿਰਦੋਸ਼ ਤੇ ਮਾਸੂਮ ਲੋਕਾਂ ਦਾ ਕਤਲ ਕਰ ਜਾਂਦੇ ਨੇ ਕੀ ਕਰਦੀ ਹੈ ਸਰਕਾਰ ਅੱਤਵਾਦ ਨੂੰ ਖੱਤਮ ਕਰਣ ਹਿੱਤ,ਪਾਕਿਸਤਾਨ ਦੇ ਅੱਤਵਾਦੀ ਕਸਾਬ ਦਾ ਸਰਕਾਰ ਨੇ ਕੀ ਕਰ ਲਿਆ ਸਗੋਂ ਉਸ ਦੀ ਸੁਰਖਿਆ ਉਤੇ ਕਰੋੜਾਂ ਖਰਚ ਕਰ ਰਹੀ ਹੈ ਆਖਿਰ ਕਿਉ?ਕਿਉ ਨਹੀਂ ਉਸ ਨੂੰ ਵੀ ਨਾਲ ਦੀ ਨਾਲ ਮੌਤ ਦਿੱਤੀ ਗਈ?ਹੁਣ ਭੋਪਾਲ ਗੈਸ ਕਾਂਡ ਦਾ ਮਸਲਾ ਹੈ ਆਖਿਰ ਕੀ ਸਰਕਾਰ ਨੂੰ ੨੫ ਸਾਲਾਂ ਬਾਅਦ ਹੁਣ ਐਂਡਰਸਨ ਯਾਦ ਆਇਆ?ਅਮਰੀਕਾ ਵਰਗੇ ਦੇਸ਼ ਅੱਗੇ ਭਾਰਤ ਦੀ ਕੀ ਮਜ਼ਾਲ ਹੈ ਕੀ ਐਂਡਰਸਨ ਨੂੰ ਭਾਰਤ ਮੰਗਾ ਸਕੇ ਇਸੇ ਤਰ੍ਹਾਂ ਹੈਡਲੀ ਜੋ ਅਮਰੀਕਾ ਦੀ ਗਿਰਫਤ ਵਿਚ ਹੈ ਭਾਰਤ ਅਮਰੀਕਾ ਅੱਗੇ ਤਰਲੇ ਕਰਦਾ ਹੈ ਕੀ ਉਸ ਨੂੰ ਹੈਡਲੀ ਨਾਲ ਗੱਲ ਕਰਣ ਦੀ ਇਜ਼ਾਜ਼ਤ ਦਿੱਤੀ ਜਾਏ ਆਖਿਰ ਕਿਉਂ ਭਾਰਤ ਇਨ੍ਹੇ ਦਬਾ ਵਿਚ ਹਰ ਗੱਲ ਨੂੰ ਸਵੀਕਾਰ ਕਰਦਾ ਹੈ?ਕਿਉਂ ਨਹੀਂ ਦੇਸ਼ ਦੇ ਗੁਨਾਹਗਾਰਾਂ ਨੂੰ ਹੱਕ ਨਾਲ ਸੌਂਪਣ ਨੂੰ ਕਹਿੰਦਾ ? ਕੀ ਅਜੇ ਵੀ ਅਸੀਂ ਸ਼ਾਇਨਿੰਗ ਹਾਂ??
                 ਦੇਸ਼ ਦੀ ਸੁਰਖਿਆ ਕਰਣ ਵਾਲੇ ਹੀ ਅੰਦਰੋ ਅੰਦਰੀ ਕੀ ਸ਼ਰੇਆਮ ਗੱਦਾਰ ਨਿਕਲ ਰਹੇ ਹਨ ਭਾਰਤੀ ਸੇਨਾ ਦੇ ਉੱਚ ਅਫਸਰ ਦਾਗਦਾਰ ਹਨ ਕੀ ਕਰ ਲਿਆ ਉਨ੍ਹਾਂ ਦਾ ਸ਼ਾਇਨਿੰਗ ਇੰਡੀਆਂ ਨੇ? ਚਾਰ ਕੁ ਦਿਨ ਮੀਡੀਆ ਵਿਚ ਗੱਲ ੳੁੱਛਲਦੀ ਹੈ ਬਸ ਫਿਰ ਸਾਂਤ ਹੋ ਜਾਂਦੀ ਹੈ,ਸਾਡੇ ਸ਼ਾਇਨਿੰਗ ਭਾਰਤ ਦਾ ਹਰ ਨੇਤਾ ਗੱਦਾਰ ਹੈ ਜੇ ਨਹੀਂ ਹੈ ਤਾਂ ਤੁਸੀਂ ਕਿਸੇ ਇਕ ਇਮਾਨਦਾਰ ਲੀਡਰ ਦਾ ਨਾਂ ਦਸ ਦਿਉ ਜੋ ਸੱਚੇ ਦਿਲੋਂ ਜਨਤਾ ਦੇ ਹਿੱਤ ਵਿਚ ਕੰਮ ਕਰਦਾ ਹੈ ਸਾਡੇ ਦੇਸ਼ ਦੇ ਇਹ ਲੀਡਰ ਨਿਹਾਇਤ ਬਦਤਮੀਜ਼ ਹਨ ਜੇ ਨਹੀਂ ਯਕੀਨ ਤੇ ਮਮਤਾ ਬਨਰਜ਼ੀ ,ਉਮਾ, ਰਾਮਜੇਠਮਲਾਨੀ, ਲਾਲ ਪ੍ਰਸਾਦ, ਰਾਬੜੀ ਦੇਵੀ ਮਾਇਆਵਤੀ ਹੋਰ ਕਈ ਅਜਿਹੇ ਨਾਮ ਤੇ ਚਿਹਰੇ ਹਨ ਜਿਨ੍ਹਾਂ ਨੂੰ ਤੁਸੀਂ ਟੀ.ਵੀ ਤੇ ਲਾਇਵ ਬਦਤਮੀਜ਼ੀ ਕਰਦੇ ਵੇਖ ਸਕਦੇ ਹੋ ਇਥੋ ਤੱਕ ਕੀ ਸਾਡੇ ਸੁਲਝੇ ਹੋਏ ਨੇਤਾ ਕਹੇ ਜਾਣ ਸ਼ਰਦ ਪਵਾਰ ਜਿਨ੍ਹਾਂ ਦੀ ਰਾਏ ਮੁਤਾਬਿਕ ਮੰਹਿਗਈ ਵੱਧਣ ਦੀ ਵਜ੍ਹਾ ਗਲੋਬਲ ਵਾਰਮਿੰਗ ਹੈ ਤੇ ਚੀਨੀ ਦੇ ਭਾਅ ਵੱਧਣ ਤੇ ਪੁਛੇ ਜਾਣ ਤੇ ਜਨਾਬ ਫਰਮਾਉਂਦੇ ਹਨ ਕੀ ਜਨਤਾ ਚੀਨ ਿਖਾਣਾ ਘੱਟ ਕਰ ਦਏ ਅਜੇ ਵੀ ਕਹੋ ਇੰਡਿਆ ਸ਼ਾਇਨਿੰਗ ਹੈ?
             ਭਾਰਤ ਵਿਚ ਕੌਮਨਵੈਲਥ ਖੇਡਾਂ ਸਿਰ ਤੇ ਹਨ ਪਰ ਤਿਆਰੀ ਰੱਬ ਰਾਖੇ ਉਤੋਂ ਜਣਾ ਖਣਾ ਉੱਠ ਕੇ ਧਮਕੀ ਦਿੰਦਾ ਹੈ ਸਰਕਾਰ ਨੂੰ ਕੀ ਜੇ ਸਾਡੀ ਮੰਗ ਪੂਰੀ ਨਾਂ ਹੋਈ ਤਾਂ ਅਸੀਂ ਕੌਮਨਵੈਲਥ ਖੇਡਾਂ ਨਹੀਂ ਹੋਣ ਦਿਆਗੇ ਵਾਹ ਜੀ ਵਾਹ ਬਹੁਤ ਚੰਗੀ ਗੱਲ ਹੈ ਭਾਰਤਵਾਸੀਉ ਆਪਣੇ ਦੇਸ਼ ਦੀ ਰਹੀ ਸਹੀ ਇੱਜ਼ਤ ਨੂੰ ਦੁਨੀਆਂ ਅੱਗੇ ਲਾਹ ਦੇਣ ਲਈ ਸ਼ਾਇਦ ਹੋਰ ਕੋਈ ਮੌਕਾ ਨਾ ਮਿਲੇ!ਭਾਰਤ ਦੇ ਸਿਸਟਮ ਵਿਚ ਹਰ ਬੰਦਾ ਉੱਤੇ ਤੋਂ ਥਲੇ ਬੇਸ਼ਕ ਉਹ ਪੁਲਿਸਵਾਲਾ ਹੋਏ ਚਾਹੇ ਫੌਜੀ ਹੋਏ ,ਕਲਰਕ ਹੋਏ ,ਲੀਡਰ ਹੋਏ,ਚਪੜਾਸੀ ਹੋੲ ਗੱਲ ਕੀ ਆਵਾ ਹੀ ਉੱਤ ਗਿਆ ਹੈੇ ਸ਼ਾਇਨਿੰਗ ਇੰਡੀਆ ਤੇ ਬਸ ਕਾਗਜ਼ਾਂ ਵਿਚ ਹੈ ਉਹ ਕਹਿੰਦੇ ਨੇ ਕੀ ਗੱਲ ਕਰਕੇ ਹੀ ਖੁਸ਼ ਹੋ ਲੈਣਾ ਪਰ ਹਕੀਕਤ ਤੋਂ ਬੰਦਾ ਆਪ ਪੂਰੀ ਤਰ੍ਹਾਂ ਵਾਕਿਫ ਹੁੰਦਾ ਹੈ ਇਸ ਵੇਲੇ ਭਾਰਤ ਦੇ ਜੋ ਹਲਾਤ ਹਨ ਉਨ੍ਹਾਂ ਨੂੰ ਵੇਖ ਕੇ ਲੱਗਦਾ ਹੈ ਕੀ ਆਉਣ ਵਾਲੇ ਦੱਸਾਂ ਸਾਲਾਂ ਵਿਚ ਭਾਰਤ ਫਿਰ ਗੁਲਾਮੀ ਦੀਆਂ ਬੇੜੀਆਂ ਪਾਉਣ ਲਈ ਤਿਆਰ ਰਹੇ!ਕਿਉਂਕੀ ਭਾਰਤ ਦਾ ਨੌਜਵਾਨ ਭਾਰਤ ਦੀ ਸਿੱਖਿਆ ਅਤੇ ਭਾਰਤ ਦੀ ਮਨੁੱਖੀ ਸ਼ਕਤੀ ਸਬ ਦੁਨੀਂਆਂ ਦੇ ਦੁਸਰੇ ਦੇਸ਼ਾਂ ਵਿਚ ਨਿਕਲ ਰਹੇ ਹਨ ਕਿਉਂਕੀ ਭਾਰਤ ਵਿਚ ਨਾਂ ਸਿਖਿਆ ਦੀ ਕੱਦਰ ਹੈ ਨਾਂ ਕੰਮ ਦੀ ਤੇ ਨਾਂ ਕਾਬਲੀਅਤ ਦੀ ਕਿਉਂ ਨਹੀਂ ਸਰਕਾਰ ਨੌਜਵਾਨ ਪੀੜੀ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰਦੀ?ਮਹਿੰਗਾਈ ਭਾਰਤ ਵਿਚ ਇਨ੍ਹੀਂ ਹੈ ਕੀ ਆਮ ਬੰਦੇ ਲਈ ਦੋ ਵੇਲੇ ਦੀ ਦਾਲ ਰੋਟੀ ਔਖੀ ਹੋ ਗਈ ਹੈ ਸਿੱਖਿਆ ਇਨ੍ਹੀ ਮਹਿੰਗੀ ਹੈ ਕੀ ਗਰੀਬ ਲੋਕ ਪੜਣ ਬਾਰੇ ਸੁਪਨਾ ਲੈਣੋਂ ਵੀ ਡਰਦੇ ਹਨ ਗਰੀਬਾਂ ਦੀ ਸਿਖਿਆ ਲਈ ਸਰਕਾਰ ਵਲੋਂ ਚਲਾਏ ਜਾ ਰਹੇ ਸਰਵ ਸਿਖਿਆ ਅਭਿਆਨ ਦਾ ਜਨਾਜ਼ਾ ਨਿਕਲਣਾ ਬਾਕੀ ਹੈ ਤੇ ਮਿੱਡ ਡੇ ਮੀਲ ਜੋ ਕੀ ਗਰੀਬ ਬੱਚਿਆ ਨੂੰ ਸਕੂਲਾਂ ਵੱਲ ਖਿੱਚਣ ਦਾ ਸਰਕਾਰ ਵਲੌਂ ਇਕ ਉਪਰਾਲਾ ਸੀ ਵਿਚ ਵੀ ਆਏ ਦਿਨ ਡੱਡੂ ਛਿਪਕਲੀ ਸੱਪ ਮਿੱਡ ਡੇ ਮੀਲ ਨਾਲ ਬੱਚਿਆਂ ਦੀਆਂ ਥਾਲੀਆਂ ਵਿਚ ਪਹੂੰਚਣ ਲੱਗ ਪਏ ਸੋ ਕਿਸ ਕਿਸ ਗੱਲ ਨੂੰ ਤੁਸੀਂ ਵਿਚਾਰੋਗੇ ?ਆਮ ਬੰਦਾ ਵੀ ਹੁਣ ਪਤਾ ਨਹੀਂ ਹਲਾੳ ਹੱਥੋਂ ਮਜ਼ਬੂਰ ਹੈ ਜਾਂ ਬੱਸ ਸਮਝੋਤਾਵਾਦੀ ਬਣ ਕੇ ਸਬ ਪਰਵਾਣ ਕਰ ਰਿਹਾ ਹੈ ਜਾਂ ਕਿਸੇ ਬਦਲਾਅ ਦੇ ਇੰਤਜ਼ਾਰ ਵਿਚ ਹੈ ਜਿਸ ਦੀ ਕੋਈ ਊਮੀਦ ਨਹੀਂ ਹੈ!
ਬਸ ਫਿਰ ਸੋਚੋ ਤੇ ਖੂਸ਼ ਹੋਵੋ ਕੀ ਇੰਡੀਆ ਸ਼ਾਇਨਿੰਗ…………………………………??????????????

SocialTwist Tell-a-Friend

ਡਾ: ਜਸਬੀਰ ਕੌਰ

ਉਪਰ

© sanjhamarg.com   free counter