ਘਰ ਮਿੱਟੀ ਸੰਪਰਕ

ਕੁੰਵਰ ਪ੍ਰਧਾਨ ਸਿੰਘ


ਜਿੰਦਗੀ ਦਾ ਇਹ ਖੇਡ ਵੇ ਸੱਜਣਾ, ਵੇਲਾ ਮੁੜਕੇ ਜੋ ਨਹੀ ਲੱਭਣਾ,
ਮੌਤ ਨੇ ਇਕ ਦਿਨ ਘੇਰਾ ਪਾਉਣਾ, ਭੱਜ ਲੈ ਜਿਥੋਂ ਤਾਂਈ ਭੱਜਣਾ,
ਬੱਚਨ ਲਈ ਤੈਨੂੰ ਮੌਤ ਤੋਂ ਵੇਖੀਂ, ਨਹੀ ਲੱਭਣਾ ਕੋਈ ਟਿਕਾਣਾ,
ਇਕ ਦਿਨ ਇਸ ਮਿੱਟੀ ਨੇ ਸੱਜਣਾ, ਮਿੱਟੀ ਵਿੱਚ ਮਿਲ ਜਾਣਾ, 

ਬਚਪਨ ਵਾਲੇ ਦਿਨ ਸੀ ਚੰਗੇ, ਵਿਚ ਜੋ ਸਦਾ ਬੇਫਿਕਰੀਂ ਲੰਗੇ,
ਜੋ ਵੀ ਮਿਲੀਆ ਮੰਗਕੇ ਲੈਣਾ, ਮੰਗਨ ਤੋਂ ਨਾ ਕਦੇ ਵੀ ਸੰਗੇ,
ਲੰਗਿਆ ਵੇਲਾ ਬਚਪਨ ਵਾਲਾ, ਕਦੇ ਮੁੜਕੇ ਹੱਥ ਨਹੀ ਆਉਣਾ,
ਇਕ ਦਿਨ ਇਸ ਮਿੱਟੀ ਨੇ ਸੱਜਣਾ, ਮਿੱਟੀ ਵਿੱਚ ਮਿਲ ਜਾਣਾ 

ਜੁਵਾਨੀ ਦੇ ਨੇ ਰੰਗ ਨਿਆਰੇ, ਬਿਨਾ ਪੀਘੋਂ ਹੀ ਆਉਣ ਹੂਲਾਰੇ,
ਕਰਾਂਗੇ ਚੇਤੇ ਕੱਲਿਆਂ ਬੈਠੇ, ਪਲ ਜੋ ਸੱਜਣਾ ਨਾਲ ਗੁਜ਼ਾਰੇ,
ਦਿਲਜਾਨੀ ਹੋਰ ਕੋਈ ਸੱਜਣਾ ਵਰਗਾ, ਨਾ ਤੈਨੂੰ ਹੋਰ ਥਿਆਉਣਾ,
ਇਕ ਦਿਨ ਇਸ ਮਿੱਟੀ ਨੇ ਸੱਜਣਾ, ਮਿੱਟੀ ਵਿੱਚ ਮਿਲ ਜਾਣਾ, 

‘ਕੁੰਵਰ ਮਲਿਕਪੁਰੀ'' ਜਦ ਇੱਕਠਿਆ ਬਹਿਣਾ, ਇਕ ਦੂਜੇ ਨੂੰ ਦੁਖ ਸੁਖ ਕਹਿਣਾ,
ਤੂੰ ਇਕ ਵਾਂਰੀ ਸਾਨੂੰ ਗਲ ਨਾਲ ਲਾਉਂਦਾ, ਜੋ ਹੁਣ ਸੁਪਨੇ ਵਾਂਗ ਹੀ ਰਹਿਣਾ,
ਤੇਰੇ ਬਾਜੋਂ ਹੁਣ ਮੇਰੇ ਸੱਜਣਾ, ਮੌਤ ਹੀ ਗਲ ਸਾਨੂੰ ਲਾਉਣਾ,
ਇਕ ਦਿਨ ਇਸ ਮਿੱਟੀ ਨੇ ਸੱਜਣਾ, ਮਿੱਟੀ ਵਿੱਚ ਮਿਲ ਜਾਣਾ.

SocialTwist Tell-a-Friend

ਕੁੰਵਰ ਪ੍ਰਧਾਨ ਸਿੰਘ

ਉਪਰ

© sanjhamarg.com    free counter