ਦੁਨੀਆਂ ਤੇ ਇਕ ਰਿਸ਼ਤਾ ਐਸਾ ਮਾਂ ਜਿਸ ਨੂੰ ਸੱਭ ਕਹਿੰਦੇ ਨੇ
ਰੱਬ ਤੋਂ ਪਹਿਲਾਂ ਜਹਾਨ ਦੇ ਲੋਕੀਂ ਨਾਂ ਉਸ ਦਾ ਹੀ ਲੈਂਦੇ ਨੇ
ਸੁਨਾ ਉਸ ਬਿਨ ਵਿਹੜਾ ਜਾਪੇ ਤੇ ਸੁਨਾ ਹੀ ਸਾਰਾ ਗ੍ਰਾਂ
ਮੇਰੇ ਸੋਹਣਿਆ ਸੱਜਣਾ, ਮਾਂ ਵਰਗੀ ਨਾ ਕੋਈ ਛਾਂ
ਚੀਰ ਕੇ ਟੁਕੜਾ ਸੀਨੇ ਦਾ ਉਸ ਤੈਨੂੰ ਜਨਮ ਦਿਵਾਇਆ
ਜਿਸ ਨੂੰ ਆਖੇਂ ਸੁਰਗ ਵੇ ਸੱਜਣਾ ਇਹ ਉਸ ਹੀ ਜਹਾਨ ਵਿਖਾਇਆ
ਕਿਨੂੰ ਕਹਿੰਦੇ ਨੇ ਮਾਂ ਵੇ ਸੱਜਣਾ ਕਿੰਝ ਤੈਨੂੰ ਆਖ ਦਿਆਂ
ਮੇਰੇ ਸੋਹਣਿਆ ਸੱਜਣਾ, ਮਾਂ ਵਰਗੀ ਨਾ ਕੋਈ ਛਾਂ
ਸੁਣ ਵੇ ਦੋਸਤਾ ਤੇਨੂੰ ਅੱਜ ਮੈਂ ਸਚ ਇਕ ਬਾਤ ਸੁਣਾਵਾਂ
ਮੁੱਦਤਾਂ ਤੋਂ ਜੋ ਦਿਲ ਵਿਚ ਦੱਬੀ ਤੈਨੂੰ ਆਖ ਸੁਣਾਵਾਂ
ਜਾਂ ਦੁਨੀਆਂ ਤੇ ਮਾਂ ਦੀ ਮਮਤਾ ਜਾਂ ਫੇਰ ਰੱਬ ਦਾ ਨਾਂ
ਮੇਰੇ ਸੋਹਣਿਆ ਸੱਜਣਾ, ਮਾਂ ਵਰਗੀ ਨਾ ਕੋਈ ਛਾਂ
‘‘ਕੁੰਵਰ’’ ਵੀ ਜਾਣੇ ਕਿੰਝ ਹੈ ਚਲੀ ਉਹਦੀ ਦੁਨੀਆਂ ਤੇ ਸਰਦਾਰੀ
ਮਾਂ ਦਾ ਹੱਥ ਸੀ ਸਿਰ ਦੇ ਉਤੇ ਉਸ ਤਾਂ ਇਹ ਬਾਜ਼ੀ ਮਾਰੀ
ਜੁੱਗ ਜੁੱਗ ਜੀਵਣ ਮਾਂਵਾਂ ਜੱਗ ਉਤੇ ਮੈ ਇਹੋ ਅਰਦਾਸ ਕਰਾਂ
ਮੇਰੇ ਸੋਹਣਿਆ ਸੱਜਣਾ, ਮਾਂ ਵਰਗੀ ਨਾ ਕੋਈ ਛਾਂ
ਮੇਰੇ ਸੋਹਣਿਆ ਸੱਜਣਾ………………….॥