ਘਰ ਮਿਤੱਰਤਾ ਦੀ ਉਦਾਹਰਣ ਸੰਪਰਕ

ਰਮਨਪ੍ਰੀਤ ਕੋਰ


ਮਿਤੱਰਤਾ ਦੀ ਉਦਾਹਰਣ
ਮਿੱਤਰ ਜੋ ਖੁਸ਼ੀ ਗਮੀ ‘ਚ ਸਾਥ ਦਿੰਦਾ ਹੈ।
ਪਰ!
ਮਿੱਤਰ ਸ਼ਬਦ ਦੇ ਅਰਥ ਹੀ ਬਦਲ ਗਏ!
ਮਿੱਤਰ ਮੁੰਡਾ ਹੋਵੇ ਜਾਂ ਕੁੜੀ।
ਸਰੀਰਕ ਸਾਂਝ!
ਨੂੰ ਮਿੱਤਰਤਾ ਮੰਨਦੇ ਹਨ।
ਮਿੱਤਰਤਾ ਦੀ ਝੂਠੀ ਕੰਧ ਦੁਆਲੇ,
ਸਰੀਰਾਂ ਦੀ ਖੇਡ ਖੇਡਦੇ ਹਨ।
ਮਿੱਤਰਤਾ ਦੇ ਝੂਠੇ ਜ਼ਜ਼ਬਿਆਂ ‘ਚ
ਕਈ ਭਰੂਣ ਹੱਤਿਆਵਾਂ ਹੋਈਆਂ ਹਨ।
ਮਿੱਤਰਤਾ ਦੀ ਖੇਡ ‘ਚ
ਕਈ ਬਚਿਆਂ ਨੂੰ ਪਿਉ ਦਾ ਨਾਂ ਨਹੀਂ ਮਿਲਿਆ।
ਮਿੱਤਰਤਾ ਨਿਭਾਉਂਦੇ ਹਵਸ ਦੇ ਵਹਿਸ਼ੀ,
ਆਪਣੇ ਆਪ ਨੂੰ ਮਾਡਰਨ ਕਹਿੰਦੇ ਹਨ।
ਮਿੱਤਰਤਾ ਜਾਂ ਹਵਸ ਜੋ ਕੋਮਲ ਫੁਲਾਂ ਨੂੰ,
ਯਤੀਮਖਾਨੇ ਦੀ ਸੁਗਾਤ ਦਿੰਦੇ ਹਨ।
ਮਿੱਤਰਤਾ ਨਿਭਾਈ !
ਚੂਹੇ ਨੇ ਸ਼ੇਰ ਨਾਲ।
ਸ਼ਿਕਾਰੀ ਦੇ ਜਾਲ ‘ਚ’ ਆਪਣੇ ਮਿੱਤਰ ਨੂੰ ਅਜ਼ਾਦ ਕਰਵਾਇਆ।
ਅੱਜ ਦਾ ਮਿੱਤਰ ਅਜਿਹਾ ਜਾਲ ਬੁਣਦਾ ਹੈ,
ਜਿਸਨੂੰ ਕੋਈ ਨਹੀਂ ਕੱਟ ਸਕਦਾ।
ਮਿੱਤਰਤਾ ਦਾ ਪਾਪ ਪਾਲਦੇ ਦੋਵੇਂ ਮਿੱਤਰ ਮੁੰਡਾ ਕੁੜੀ,
ਇੱਕ ਸੁਸ਼ੀਲ ਪਤੀ ਅਤੇ ਸੁਸ਼ੀਲ ਪਤਨੀ ਦੀ ਕਾਮਨਾ ਕਰਦੇ ਹਨ।
ਚੰਗੇ ਦੋਸਤ ਸ਼ਰੀਰਾਂ ਦੀ ਭੁੱਖ ਮਿਟਾਉਂਦੇ ਹਨ,
ਤੇ ਫਿਰ!
ਮਹਿਫਲ ‘ਚ ਬੈਠੇ Gud Friendship  ਦੀ example ਬਣਦੇ ਹਨ

SocialTwist Tell-a-Friend

ਰਮਨਪ੍ਰੀਤ ਕੋਰ

ਉਪਰ

© sanjhamarg.com   free counter