ਕਿਸੇ ਸਭਿਆਚਾਰ ਵਿਚ ਪ੍ਰਚਲਿਤ ਪਰੰਪਰਾਗਤ ਗਾਇਕੀ ਨੂੰ ਲੋਕ ਗਾਇਕੀ ਆਖਿਆ ਜਾਂਦਾ ਹੈ। ਲੋਕ ਗਾਇਕੀ ਅਧੀਨ ਲੋਕਧੁਨੀਆਂ, ਲੋਕ ਸਾਜ਼ਾਂ ਅਤੇ ਗਾਇਨ ਸ਼ੈਲੀ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਸਮੂਚੇ ਰੂਪ ਵਿੱਚ ਅੱਜ ਵਿਸ਼ਵੀਕਰਨ ਸ਼ਬਦ ਦੀ ਵਰਤੋਂ ਸਭ ਤੋਂ ਜ਼ਿਆਦਾ ਹੋ ਰਹੀ ਹੈ ਜਿਸਦਾ ਅਰਥ ਹੈ ਜਦੋਂ ਕੋਈ ਵਸਤੂ ਆਰਥਿਕ ਅਤੇ ਰਾਜਨੀਤਿਕ ਗਤੀਵਿਧੀ ਦੇ ਘਰੇਲੂ ਖੇਤਰ ਵਿਚੋਂ ਨਿਕਲ ਕੇ ਵਿਸ਼ਵ ਪੱਧਰੀ ਖੇਤਰ ਵਿੱਚ ਦਾਖਲੇ ਦੀ ਇੱਛਾ ਪ੍ਰਗਟ ਕਰਦੀ ਹੈ ਉਸਨੂੰ ਵਿਸ਼ਵੀਕਰਨ ਕਿਹਾ ਜਾਂਦਾ ਹੈ। ਪੰਜਾਬੀ ਲੋਕ ਗਾਇਕੀ ਵੀ ‘ਵਿਸ਼ਵੀਕਰਨ’ ਦੀ ਮਾਰ ਹੇਠ ਆ ਰਹੀ ਹੈ ਬਲਕਿ ਆ ਚੁੱਕੀ ਹੈ। ਪੰਜਾਬੀ ਲੋਕ ਗੀਤਾਂ ਦਾ ਰੀਮਿਕਸ ਕਰਕੇ ਉਸ ਉਪਰ ਡਿਸਕੋ ਕੀਤਾ ਜਾ ਰਿਹਾ ਹੈ ਜੋ ਪੰਜਾਬੀ ਲੋਕ ਗੀਤਾਂ ਨਾਲ ਕੀਤਾ ਗਿਆ ਇਕ ਭੱਦਾ ਮਜ਼ਾਕ ਹੈ। ਲੋਕ ਗੀਤ ‘ਲੋਕ ਸੱਧਰਾਂ’ ਅਤੇ ਲੋਕ ਜਜ਼ਬਿਆਂ ਦੀ ਪੇਸ਼ਕਾਰੀ ਹੈ। ਇਹ ਇਕ ਅਜਿਹਾ ਲਾਵਾ ਹੈ ਜਿਸਦੇ ਫਟਨ ਨਾਲ ਕਈ ਭੂਚਾਲ ਆਉਂਦੇ ਹਨ। ਲੋਕ ਗੀਤ ਜਿੱਥੇ ਪੰਜਾਬੀ ਸਭਿਆਚਾਰ ਨੂੰ ਪ੍ਰਤੱਖ ਰੂਪ ਵਿੱਚ ਪੇਸ਼ ਕਰਦੇ ਹਨ ਉਥੇ ਰੀਮਿਕਸ ਕੀਤੇ ਲੋਕ ਗੀਤਾਂ ਵਿੱਚ ‘ਲੱਚਰਤਾ’ ਵੇਖਣ ਨੂੰ ਮਿਲਦੀ ਹੈ। ਪਹਿਲਾਂ ਵਿਆਹ ਅਤੇ ਮੇਲੇ ਲੋਕਗੀਤਾਂ ਤੋਂ ਬਗੈਰ ਅਧੂਰੇ ਰਹਿ ਜਾਂਦੇ ਸਨ ਪਰ ਹੁਣ ਇਹਨਾਂ ਦੀ ਥਾਂ ਡੀ.ਜੇ (Dance Jockey) ਨੇ ਲੈ ਲਈ ਹੈ। ਪਹਿਲਾਂ ਮੇਲਿਆਂ ਅਤੇ ਵਿਆਹਾਂ ਵਿੱਚ ਲੋਕ ਗਾਇਕਾਵਾਂ ਦੇ ਅਖਾੜੇ ਲੱਗਦੇ ਸਨ ਪਰ ਹੁਣ ਮੇਲੇ ਅਤੇ ਵਿਆਹ D.J ਨਾਲ ਹੀ ਸੰਪੂਰਨ ਹੋ ਜਾਂਦੇ ਹਨ।
ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਸੁਰਿੰਦਰ ਕੋਰ, ਯਮਲਾ ਜੱਟ, ਚਾਂਦੀ ਰਾਮ ਅਤੇ ਸ਼ਾਂਤੀ ਦੇਵੀ, ਨਰਿੰਦਰ ਬੀਬਾ, ਦੀਦਾਰ ਸੰਧੂ, ਸੁਰਿੰਦਰ ਛਿੰਦਾ, ਕੁਲਦੀਪ ਮਾਣਕ, ਹਾਕਮ ਸੂਫੀ, ਮੁਹੰਮਦ ਸਦੀਕ, ਰਣਜੀਤ ਕੌਰ, ਜਗਮੋਹਨ ਕੋਰ, ਗੁਰਦਾਸ ਮਾਨ ਆਦਿ ਹਨ। ਪੰਜਾਬ ਦੀ ਕੋਇਲ ਸੁਰਿੰਦਰ ਕੋਰ ਸਿਖਰ ਦੀ ਲੋਕ ਗਾਇਕਾ ਸੀ। ਨਰਿੰਦਰ ਬੀਬੀ ਦੀ ੨੦ ਸਕਿੰਟ ਦੀ ਹੇਕ ਦਾ ਰਿਕਾਰਡ ਸੀ। ਸੁਰਿੰਦਰ ਛਿੰਦਾ ਪੰਜਾਬੀ ਲੋਕ ਗਾਇਕੀ ਅਤੇ ਅਦਾਕਾਰੀ ਦੇ ਖੇਤਰ ਵਿੱਚ ਨਾਮਵਰ ਸ਼ਖਸ਼ੀਅਤ ਹੈ। ਕੁਲਦੀਪ ਮਾਣਕ ਇੱਕ ਅਜਿਹਾ ਲੋਕ ਗਾਇਕ ਹੈ ਜਿਸਨੇ ਲੋਕ ਗਾਥਾਵਾਂ ਨੂੰ ਬਾਖੂਬੀ ਗਾਇਆ ਹੈ।
ਗੁਰਦਾਸ ਮਾਨ ਨਾ ਕੇਵਲ ਪੰਜਾਬੀ ਲੋਕ ਗਾਇਕੀ ਦਾ ਧੁਰਾ ਹੈ ਸਗੋਂ ਉਸਨੇ ਲੋਕ ਸਾਜ਼ ਡਫਲੀ ਨੂੰ ਵੀ ਹਰਮਨ ਪਿਆਰਤਾ ਦਿੱਤੀ। ਪਰ ਵਰਤਮਾਨ ਸਮੇਂ ਵਿਚ ਪੰਜਾਬੀ ਲੋਕ ਗਾਇਕੀ ਪੈਰਾ ਹੇਠ ਰੁਲ ਰਹੀ ਹੈ ਵਰਤਮਾਨ ਸਮੇਂ ਦੀ ਗਾਇਕੀ ਵਿਚ
‘ਧਮਕ’ ਨੂੰ ਮਹੱਤਤਾ ਦਿੱਤੀ ਜਾ ਰਹੀ ਸੱਧਰਾਂ ਅਤੇ ਜ਼ਜ਼ਬਿਆਂ ਦੀ ਅਭੀਵਿਅਕਤੀ ਕਰਨ ਵਾਲੀ ਲੋਕ ਅਲੋਪ ਹੋ ਰਹੀ ਹੈ। ਲੋਕ ਗਾਇਕੀ ਸਾਡੇ ਸਭਿਆਚਾਰ ਦਾ ਅੰਗ ਹੈ। ਨਵੀਂ ਪੀੜੀ ਹੀ ਇਸ ਅਮੀਰ ਵਿਰਸੇ ਨੂੰ ਪੱਛਮੀ ਸਭਿਆਚਾਰ ਦੇ ਪ੍ਰਭਾਵ ਹੇਠੋਂ ਬਚਾਅ ਸਦਕੀ ਹੈ।
