ਘਰ ਪੁੱਤਰ ਹੀ, ਧੀ ਕਿਉਂ ਨਹੀਂ…………….?? ਸੰਪਰਕ

ਰਮਨਪ੍ਰੀਤ ਕੋਰ


ਪੁੱਤਰ ਹੀ, ਧੀ ਕਿਉਂ ਨਹੀਂ…………….??
ਪੁੱਤ ਜੰਮਿਆਂ!
ਤਾਂ
ਪਿਉ ਕੋਠੇ ਚੜ੍ਹ ਕੇ ਬੁੱਕਿਆ।
ਧੀ ਜੰਮੀ !
ਤਾਂ
ਪਿਉ ਨੇ ਧੀ ਜੰਮਣ ਦਾ ਗ਼ਮ ਭੁਲਾਉਣ ਲਈ ਪੀਤੀ।
ਪਿਊ ਨੂੰ ਡਰ ਸੀ ।
ਕਿਤੇ,
ਮੇਰੀ ਪੱਗ ਨੂੰ ਦਾਗ ਨਾ ਲਾ ਦੇਵੇ।
ਪਿਉ ਨੇ ਪੁੱਤ ਧੀ ਨੂੰ ਬਰਾਬਰ ਹੱਕ ਦਿੱਤੇ।
ਪੁੱਤ ਨੇ ਖਾਹਿਸ਼ ਕੀਤੀ,
ਅੰਤਰਜਾਤੀ ਵਿਆਹ ਦੀ।
ਪਿਉ ਨੇ ਕੋਈ ਗਿਲਾ ਨਾ ਕੀਤਾ।
ਪੁੱਤ ਹੈ।
ਜੋ ਮਰਜ਼ੀ ਕਰੇ।
ਧੀ ਨੇ ਆਪਣਾ ਹਾਣੀ ਲੱਭ ਲਿਆ।
ਮਾਂ ਨੇ ਪਿਉ ਤੇ ਪੁੱਤ ਦੀ ਪੱਗ ਦਾ ਵਾਸਤਾ ਦਿੱਤਾ।
ਧੀ ਨੇ ਹੱਕ ਮੰਗਿਆ
ਪਿਉ ਨੇ ਧੀ ਨੂੰ,
ਗੋਲੀ ਮਾਰ ਦਿੱਤੀ।
ਮੇਰੀ ਪੱਗ ਨੂੰ ਦਾਗ਼ ਲਾ ਦਿੱਤਾ…………………………।

SocialTwist Tell-a-Friend

ਰਮਨਪ੍ਰੀਤ ਕੋਰ

ਉਪਰ

© sanjhamarg.com   free counter