ਘਰ ਸਾਵਧਾਨ ! ਪਿਆਰ ਦਾ ਰੂਪ ਬਦਲ ਗਿਆ ਸੰਪਰਕ

ਰਮਨਪ੍ਰੀਤ ਕੋਰ


ਸਾਵਧਾਨ ! ਪਿਆਰ ਦਾ ਰੂਪ ਬਦਲ ਗਿਆ
ਇੱਕ ਪਿਆਰ ਦਾ ਅਨੁਭਵ ਰਾਂਝੇ ਨੂੰ ਹੋਇਆ,
ਤੇ ਹੀਰ ਖਾਤਿਰ ਤਖਤ ਹਜ਼ਾਰਾ ਝੱਡ ਦਿੱਤਾ।
ਜਾਗੀਰਦਾਰੀ ਕਦਰਾ ਕੀਮਤਾਂ ਤਿਆਗ ਕਿ ਮੱਝਾਂ ਚਰਾਈਆਂ।
ਇਸੇ ਪਿਆਰ ਦੀ ਤੜਫ ‘ਚ ਮਹੀਵਾਲ ਨੇ ਸੋਹਣੀ ਨੂੰ ਪੱਟ ਦਾ ਮਾਸ ਖੁਆਇਆ।
ਤੇ ਪੱਟ ਦੇ ਜਖਮ ਨੂੰ ਪਿਆਰ ਦੇ ਨਿੱਘੇ ਸੇਕ ਨਾਲ ਭਰਿਆ।
ਸਾਵਧਾਨ ! ਪਿਆਰ ਦਾ ਰੂਪ ਬਦਲ ਗਿਆ।
ਪਿਆਰ ਜਾਂ ਹਵਸ ਜਾਂ ਅਗਵਾ ਕਾਂਡ ਜਾਂ ਜ਼ਰੂਰਤ ਜਾਂ ਪੈਸਾ।
ਪਿਆਰ ਹੋਇਆ ਸਾਡੇ ਦੇਸ਼ ਦੇ ਭਵਿੱਖ,
ਕਾਲਜ ਪੜ੍ਹਦੇ ਇੱਕ ਅਮੀਰ ਮੁੰਡੇ ਨੂੰ।
ਪਿਆਰ ਦੇ ਨਾਂ ਤੇ ਹਵਸ ‘ਚ ਅੰਨਾ ਹੋਇਆ,
ਆਪਣੇ ਚਾਰ ਸਾਥੀਆਂ ਨਾਲ ਮਿਲ ਕੇ,
ਆਪਣੀ ਮਹਿਬੂਬਾ ਦੀ ਇੱਜਤ ਲੀਰਾਂ ਲੀਰਾਂ ਕਰ ਦਿੰਦਾ ਹੈ।
ਅਖਬਾਰ ਤੇ ਟੀ.ਵੀ ਚੈਨਲਾਂ ਦੀ ਨਜ਼ਰ ‘ਚ
ਆਜ ਕੀ ਤਾਜਾ ਖਬਰ!
ਲੜਕੀ ਨੂੰ ਪਹਿਲਾਂ ਕੀਤਾ ਅਗਵਾ ਤੇ ਫਿਰ ਬਲਾਤਕਾਰ!
ਰੋਂਦੀ ਮਾਂ ਤੇ ਸ਼ਰਮ ਨਾਲ ਪਿਓ ਦਾ ਝੁਕਿਆ ਸਿਰ,
ਫਿਰ ਇੱਕ ਰਿਪੋਰਟਰ ਦੀ ਆਵਾਜ਼---------------
ਸਦਮੇ ਕਾਰਣ ਮਾਂ ਪਿਓ ਕੁਝ ਨਹੀਂ ਦੱਸ ਸਕਦੇ?
ਫਿਰ ਪੋਸਟਮਾਰਟਮ ਤੇ ਆਖਰੀ ਖਬਰ
ਦੋਸ਼ੀਆਂ ਦੀ ਭਾਲ ਜਾਰੀ -----------------
ਸਾਵਧਾਨ ! ਪਿਆਰ ਦਾ ਰੂਪ ਬਦਲ ਗਿਆ।

SocialTwist Tell-a-Friend

ਰਮਨਪ੍ਰੀਤ ਕੋਰ

ਉਪਰ

© sanjhamarg.com   free counter