ਘਰ ਪ੍ਰਦੁਸ਼ਣ 20-11-2008 ਸੰਪਰਕ
ਪ੍ਰਦੁਸ਼ਣ 20-11-2008
ਕੁਦਰਤ ਦੀ ਝੋਲੀ ਇੰਨੀ ਭਰਪੂਰ ਸੀ ਕਿ ਜੇਕਰ ਸੰਜਮ, ਸੰਤੋਖ ਅਤੇ ਲੋੜ ਅਨੁਸਾਰ ਇਨ੍ਹਾਂ ਵਸੀਲਿਆਂ ਦੀ ਵਰਤੋਂ ਕੀਤੀ ਜਾਂਦੀ ਤਾਂ ਇਹ ਖਜ਼ਾਨਾ ਕਦੇ ਖਾਲੀ ਨਹੀਂ ਸੀ ਹੋਣਾ। ਮਨੁੱਖ ਨੇ ਕੇਵਲ ਕੁਦਰਤੀ ਵਸੀਲਿਆਂ ਦੀ ਬੇਰਹਿਮੀ ਨਾਲ ਵਰਤੋਂ ਹੀ ਨਹੀਂ ਕੀਤੀ ਸਗੋਂ ਜੀਵਨ ਦੀਆਂ ਪ੍ਰਮੁੱਖ ਲੋੜਾਂ ਪਵਨ, ਪਾਣੀ ਅਤੇ ਧਰਤੀ ਨੂੰ ਵੀ ਬੁਰੀ ਤਰ੍ਹਾਂ ਪ੍ਰਦੂਸ਼ਿਤ ਕਰ ਦਿੱਤਾ ਹੈ।

ਪੰਜਾਬੀ ਟਾਇਪਿਂਗ ਵਾਸਤੇ ਮਦਦ

ਪਾਠਕਾ ਦੇ ਵਿਚਾਰ.....।

ਹਰਮਿੰਦਰ ਬਣਵੈਤ (ਯੂ.ਕੇ)

ਗੱਲ ਕਰਾਂ ਮੈਂ ਸੱਚੀ ਕੋਈ ਕਹਾਣੀ ਨਹੀਂ
ਹੈ ਵੀ ਏਸੇ ਵਰ੍ਹੇ ਦੀ, ਕੋਈ ਪੁਰਾਣੀ ਨਹੀਂ ।

ਪ੍ਰਦੂਸ਼ਣ ਦੀ ਕੀ ਗੱਲ ਕਰਾਂ ਜਦ ਪਿੰਡ ਗਿਆ
ਧੂਏਂ ‘ਚ ਮੇਰੀ ਸ਼ਕਲ ਕਿਸੇ ਪਹਿਚਾਣੀ ਨਹੀਂ!

ਜਿਸ ਪਿੱਪਲ ‘ਤੇ ਪੀਂਘ ਝੂਲਦੀ ਰਹਿੰਦੀ ਸੀ
ਉਸ ਪਿੱਪਲ ਦੀ ਬਚੀ ਕੋਈ ਵੀ ਟਾਹਣੀ ਨਹੀਂ!

ਮੱਝਾਂ ਪਿੱਛੇ ਜਿਸ ਵਿਚ ਤਾਰੀਆਂ ਲਾਉਂਦੇ ਸਾਂ
ਉਸ ਟੋਭੇ ਵਿਚ ਅੱਜਕਲ ਬਿਲਿਕੁਲ ਪਾਣੀ ਨਹੀਂ !

ਸਪੀਕਰ ਉੱਤੇ ਰੋਜ਼ ਗਿਆਨੀ ਪੜ੍ਹਦੈ ਪਰ
ਨਾਨਕ ਦੀ ਲੋਕਾਂ ਦੇ ਦਿਲ ਵਿਚ ਬਾਣੀ ਨਹੀਂ !......ਪੂਰੀ ਕਵਿਤਾ ਪੜਨ ਵਾਸਤੇ

ਪਿਛਲਾ    ਉਪਰ

© sanjhamarg.com